ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 2 ਫਰਵਰੀ
ਵਿਧਾਨ ਸਭਾ ਹਲਕਾ ਫਿਲੌਰ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਐਡਵੋਕੇਟ ਅਜੈ ਫਿਲੌਰ ਦੇ ਹੱਕ ’ਚ ਅੱਜ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਹਲਕਾ ਵਾਸੀਆਂ ਨੂੰ ਵੋਟਾਂ ਲਈ ਅਪੀਲ ਕੀਤੀ ਗਈ। ਪਿੰਡ ਰੂਪੋਵਾਲ ਵਿਚ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਬੇਰੁਜ਼ਗਾਰੀ, ਭੁੱਖਮਰੀ, ਕੰਗਾਲੀ, ਬੇਇਨਸਾਫੀ ਅਤੇ ਹੋਰ ਸਮੱਸਿਆਵਾਂ ਨਾਲ ਜੂਝਣ ਲਈ ਮਜਬੂਰ ਹਨ। ਬੁਲਾਰਿਆਂ ਨੇ ਇਲਾਕਾ ਵਾਸੀਆਂ ਨੂੰ ਵਿਧਾਨ ਸਭਾ ਹਲਕਾ ਫਿਲੌਰ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਐਡਵੋਕੇਟ ਅਜੈ ਫਿਲੌਰ ਨੂੰ ਵੋਟ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਗੁਰੂਆਂ, ਰਹਬਿਰਾਂ ਅਤੇ ਸ਼ਹੀਦਾਂ ਦਾ ਸਪਨਾ ਪੂਰਾ ਕਰਨ ਲਈ, ਇਨ੍ਹਾਂ ਰਾਜ ਕਰਦੀਆਂ ਧਿਰਾਂ ਨੂੰ ਪਿੱਛੇ ਕਰਕੇ ਚੰਗੇ ਅਕਸ ਵਾਲ਼ੇ ਲੋਕਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ। ਇਸ ਤੋਂ ਇਲਾਵਾ ਪਿੰਡ ਪਾਸਲਾ, ਚੱਕ, ਦੰਦੂਵਾਲ, ਮਹਿਸਮਪੁਰ, ਮੁਠੱਡਾ ਖੁਰਦ, ਬੀੜ ਬੰਸੀਆਂ, ਜੱਜਾ ਕਲਾਂ, ਸ਼ੇਖੂਪੁਰ, ਮਾਹਲਾ, ਪੱਦੀ ਜਗੀਰ, ਕੁਤਬੇਵਾਲ, ਪੱਦੀ ਖਾਲਸਾ, ਵਿਰਕ, ਲੁਹਾਰਾਂ ਅਤੇ ਹੋਰ ਵੀ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਗੁਰਵਿੰਦਰ ਸਿੰਘ ਬੱਛੋਆਲ਼, ਹਰਦੇਵ ਸਿੰਘ ਤੇਹਿੰਗ, ਕੁਲਵੰਤ ਸੰਧੂ ਰੁੜਕਾ, ਜਸਵਿੰਦਰ ਸਿੰਘ ਢੇਸੀ, ਕਮਲਜੀਤ ਸਿੰਘ ਮੋਤੀਪੁਰ, ਹਰਜੀਤ ਸਿੰਘ ਢੇਸੀ ਨੇ ਸੰਬੋਧਨ ਕੀਤਾ।