ਭਗਵਾਨ ਦਾਸ ਸੰਦਲ
ਦਸੂਹਾ, 14 ਮਾਰਚ
ਮਾਸਟਰ ਗੇਮਜ਼ ਐਸੋਸੀਏਸ਼ਨ ਪੰਜਾਬ ਵੱਲੋਂ ਜਲੰਧਰ ਵਿੱਚ ਕਰਵਾਈ ਅਥਲੈਟਿਕ ਚੈਂਪੀਅਨਸ਼ਿਪ ਵਿੱਚ 75 ਸਾਲਾਂ ਬਜ਼ੁਰਗ ਅਥਲੀਟ ਸੋਹਣ ਲਾਲ ਰਾਜਪੂਤ ਨੇ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਕੇ ਦਸੂਹਾ ਦਾ ਨਾਂ ਚਮਕਾਇਆ ਹੈ। ਉਸ ਨੇ 70 ਤੋਂ ਵੱਧ ਉਮਰ ਵਰਗ ਵਿੱਚ 3000 ਮੀਟਰ ਪੈਦਲ ਚਾਲ, 800 ਅਤੇ 200 ਮੀਟਰ ਦੌੜ ਮੁਕਾਬਲਿਆਂ ਵਿੱਚ 3 ਸਿਲਵਰ ਮੈਡਲ ਜਿੱਤੇ ਹਨ। ਇਸ ਤੋਂ ਪਹਿਲਾਂ 13 ਫਰਵਰੀ ਨੂੰ ਸੋਹਣ ਲਾਲ ਨੇ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਚੰਡੀਗੜ ਵਿੱਚ ਕਰਵਾਏ ਸੂਬਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚ 800 ਅਤੇ 200 ਮੀਟਰ ਦੋੜ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕਰਕੇ 2 ਗੋਲਡ ਮੈਡਲ ਜਿੱਤੇ ਸਨ। ਦਸੂਹਾ ਪੁੱਜਣ ’ਤੇ ਆਮ ਆਦਮੀ ਪਾਰਟੀ ਵੱਲੋਂ ਸੋਹਣ ਲਾਲ ਦਾ ਵਿਸ਼ੇਸ਼ ਸਨਮਾਨ ਕਰਦਿਆਂ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਤੰਦਰੁਸਤੀ ਲਈ ਇਸ ਉਮਰ ਦਰਾਜ਼ ਅਥਲੀਟ ਤੋਂ ਸੇਧ ਲੈ ਕੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।