ਆਦਮਪੁਰ ਦੋਆਬਾ: ਪਿੰਡ ਉਦੇਸੀਆਂ ਵਿੱਚ ਸਾਈਂ ਜੁਮਲੇ ਸ਼ਾਹ ਦਾ 56ਵਾਂ ਸਾਲਾਨਾ ਤਿੰਨ ਰੋਜ਼ਾ ਉਰਸ ਇਲਾਕਾ ਵਾਸੀਆਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਗੱਦੀਨਸ਼ੀਨ ਬੀਬੀ ਸ਼ਰੀਫਾਂ ਦੀ ਸਰਪ੍ਰਸਤੀ ਹੇਠ ਉਤਸ਼ਾਹ ਨਾਲ ਕਰਵਾਇਆ ਗਿਆ। ਉਰਸ ਦੇ ਪਹਿਲੇੇ ਦਿਨ ਬੀਬੀ ਸ਼ਰਾਫਾਂ ਅਤੇ ਮਹਾਪੁਰਸ਼ਾਂ ਵੱਲੋਂ ਚਿਰਾਗ ਰੋਸ਼ਨ ਕੀਤੇ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਮੇਲੇ ਦੇ ਦੂਜੇੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਬਾਬਾ ਜਨਕ, ਬਾਬਾ ਸਰਵਣ ਸਿੰਘ, ਸੰਤ ਜਸਵੰਤ ਸਿੰਘ, ਕਿਰਨਾ ਮਹੰਤ, ਮਨੂੰ ਬਾਬਾ, ਸੰਤ ਹਰਿ ਕਿਸ਼ਨ ਸਿੰਘ ਸੋਢੀ, ਸੰਤ ਹਰਜਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਮੇਲੇ ਦੇ ਤੀਜੇ ਦਿਨ ਮਾਸਟਰ ਸਲੀਮ, ਰੂਬੀ ਖਾਨ, ਸੁਰਿੰਦਰ ਲਾਡੀ, ਕੁਲਵਿੰਦਰ ਕਿੰਦਾ, ਦਲਵਿੰਦਰ ਦਿਆਲਪੁਰੀ ਆਦਿ ਕਲਾਕਾਰਾਂ ਨੇ ਸੂਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ। -ਪੱਤਰ ਪ੍ਰੇਰਕ