ਲਾਜਵੰਤ ਸਿੰਘ
ਨਵਾਂਸ਼ਹਿਰ, 14 ਅਪਰੈਲ
ਦਾਣਾਂ ਮੰਡੀ ਨਵਾਂਸ਼ਹਿਰ ਦੀ ਸੰਚਿਤਾ ਸ਼ਰਮਾਂ ਨੇ ਯੂਪੀ (ਪੀਸੀਐੱਸ) ਸਿਵਲ ਸਰਵਿਸਜ਼ ਪੀ੍ਖਿਆ ’ਚ ਪਹਿਲਾ ਸਥਾਨ ਹਾਸਲ ਕਰਕੇ ਪੂਰੇ ਦੇਸ਼ ’ਚ ਸ਼ਹੀਦ ਭਗਤ ਸਿੰਘ ਨਗਰ ਤੇ ਨਵਾਂਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਸੰਚਿਤਾ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਰਿਵਾਰ ਤੇ ਮਰਹੂਮ ਪ੍ਰਿੰਸੀਪਲ ਐਸ.ਕੇ ਸ਼ਰਮਾ ਵੱਲੋਂ ਦਿਖਾਏ ਲਾਲ ਬੱਤੀ ਵਾਲੀ ਗੱਡੀ ’ਚ ਅਫਸਰ ਬਣਕੇ ਬੈਠਣ ਦੇ ਸੁਪਨੇ ਨੂੰ ਦਿੱਤਾ ਹੈ। ਸੰਚਿਤਾ ਨੇ ਕਿਹਾ ਹੈ ਕਿ ਜਿੱਥੇ ਅੱਜ ਪਰਿਵਾਰ ਦੀ ਰੀਝ ਪੂਰੀ ਹੋਈ ਹੈ ਉੱਥੇ ਪਿੰਸੀਪਲ ਸ਼ਰਮਾ ਵੱਲੋਂ ਦਿਖਾਇਆ ਸੁਪਨਾ ਵੀ ਪੂਰਾ ਹੋਇਆ ਹੈ। ਸੰਚਿਤਾ ਨੇ ਪ੍ਰਾਇਮਰੀ ਐਜੂਕੇਸ਼ਨ ਕਿਰਪਾਲ ਸਾਗਰ ਅਕੈਡਮੀ ਰਾਹੋਂ ਤੋਂ, ਮਿਡਲ ਐਜੂਕੇਸ਼ਨ ਕੇ.ਸੀ ਸਕੂਲ ਨਵਾਂਸ਼ਹਿਰ, ਦਸਵੀਂ ਸ਼ਿਵਾਲਿਕ ਸਕੂਲ ਤੇ 12ਵੀਂ ਦੀ ਸਿੱਖਿਆ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਯੁਨੀਵਰਸਿਟੀ ਤੋਂ ਕੈਮੀਕਲ ਇੰਜਨੀਅਰ ਦੀ ਡਿਗਰੀ ਵੀ ਹਾਸਲ ਕਰ ਚੁੱਕੀ ਹੈ।
ਸੰਚਿਤਾ ਦੇ ਪਿਤਾ ਚੰਦਰ ਸ਼ੇਖਰ ਸਹਿਜਪਾਲ ਤੇ ਮਾਤਾ ਜਯੋਤੀ ਸਹਿਜਪਾਲ ਨੇ ਦੱਸਿਆ ਕੇ ਉਨ੍ਹਾਂ ਦੀ ਬੇਟੀ ਜਦੋਂ ਹਾਸਲ ਕੀਤੇ ਗਏ ਪਦ ਉੱਤੇ ਬੈਠ ਕੇ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਤਰਜੀਹ ਦੇਵੇਗੀ ਇਸ ਨਾਲ ਉਨ੍ਹਾਂ ਦੇ ਸ਼ਹਿਰ ਨਵਾਂਸ਼ਹਿਰ ਦਾ ਨਾਂ ਰੌਸ਼ਨ ਹੋਵੇਗਾ।