ਪੱਤਰ ਪ੍ਰੇਰਕ
ਸ਼ਾਹਕੋਟ, 29 ਜੁਲਾਈ
ਇਥੋਂ ਨੇੜਲੇ ਮਲਸੀਆਂ-ਨਕੋਦਰ ਰਾਸ਼ਟਰੀ ਹਾਈਵੇ ’ਤੇ ਅੱਜ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਗਈ। ਇਸ ਹਾਦਸੇ ਕਾਰਨ ਇਕ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸੇ ਦੌਰਾਨ ਦੂਜੇ ਮੋਟਰਸਾਈਕਲ ’ਤੇ ਸਵਾਰ ਇਕ ਪੁਰਸ਼ ਤੇ ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਹ ਹਾਦਸਾ ਸਰਦਾਰ ਦਰਬਾਰਾ ਸਿੰਘ ਗਵਰਨਰ ਰਾਜਸਥਾਨ ਦੀ ਯਾਦਗਾਰ ਕੋਲ ਵਾਪਰਿਆ। ਹਾਦਸੇ ਦੌਰਾਨ ਟਕਰਾਏ ਮੋਟਰਸਾਈਕਲਾਂ ਵਿੱਚੋ ਇਕ ਬਿਨਾਂ ਨੰਬਰ ਵਾਲਾ ਵਾਹਨ ਸੀ ਤੇ ਦੂਜੇ ਮੋਟਰਸਾਈਕਲ ਦਾ ਨੰਬਰ ਪੀਬੀ 08 ਡੀਓ 0943 ਸੀ। ਹਾਦਸੇ ਕਾਰਨ ਮਰਨ ਵਾਲੇ ਨੌਜਵਾਨਾਂ ਤੇ ਜ਼ਖ਼ਮੀਆਂ ਬਾਰੇ ਖਬਰ ਲਿਖਣ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪੁਲੀਸ ਵੱਲੋਂ ਪਛਾਣ ਕਰ ਲਈ ਜਾਵੇਗੀ।