ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 12 ਜੁਲਾਈ
ਨਕੋਦਰ ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਗਸ਼ਤ ’ਤੇ ਸੀ ਕਿ ਇਸੇ ਦੌਰਾਨ ਮਨਦੀਪ ਸਿੰਘ ਵਾਸੀ ਮਾਲੜੀ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਪਾਸੋਂ ਦਾਤਰ ਦਿਖਾ ਕੇ ਮੋਬਾਈਲ ਖੋਹ ਲਿਆ ਹੈ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਇਕ ਬਿਨਾਂ ਨੰਬਰੀ ਮੋਟਰਸਾਈਕਲ, ਖੋਹਿਆ ਹੋਇਆ ਮੋਬਾਈਲ, ਇੱਕ ਦਾਤਰ ਅਤੇ ਨਕਲੀ ਪਿਸਤੌਲ ਬਰਾਮਦ ਹੋਇਆ ਹੈ। ਮੁਲਜ਼ਮਾਂ ਦੀ ਪਛਾਣ ਰਜੇਸ਼ ਕੁਮਾਰ ਉਰਫ ਮਨਿੰਦਰ ਪੁੱਤਰ ਬਲਵੀਰ ਚੰਦ ਅਤੇ ਜਸਕਰਨ ਸਿੰਘ ਜੱਸਾ ਪੁੱਤਰ ਰੇਸ਼ਮ ਸਿੰਘ ਵਾਸੀ ਸੋਹਲ ਖੁਰਦ ਵਜੋਂ ਹੋਈ ਹੈ। ਪੁਲੀਸ ਅਨੁਸਾਰ ਪੁੱਛਗਿਛ ਵਿੱਚ ਮੁਲਜ਼ਮਾਂ ਨੇ ਕੁਝ ਵਾਰਦਾਤਾਂ ਕਬੂਲੀਆਂ ਹਨ।