ਖੈਰ ਦੀ ਲੱਕੜ ਚੋਰੀ ਕਰਨ ਵਾਲੇ ਦੋ ਕਾਬੂ : The Tribune India

ਖੈਰ ਦੀ ਲੱਕੜ ਚੋਰੀ ਕਰਨ ਵਾਲੇ ਦੋ ਕਾਬੂ

ਖੈਰ ਦੀ ਲੱਕੜ ਚੋਰੀ ਕਰਨ ਵਾਲੇ ਦੋ ਕਾਬੂ

ਪੁਲੀਸ ਵੱਲੋਂ ਕਾਬੂ ਕੀਤੇ ਖੈਰ ਦੀ ਲੱਕੜ ਚੋਰੀ ਕਰਨ ਵਾਲੇ ਮੁਲਜ਼ਮ। -ਫੋਟੋ: ਜਗਜੀਤ

ਪੱਤਰ ਪ੍ਰੇਰਕ

ਮੁਕੇਰੀਆਂ/ਤਲਵਾੜਾ, 7 ਦਸੰਬਰ

ਪੁਲੀਸ ਨੇ ਜੰਗਲਾਤ ਵਿਭਾਗ ਦੇ ਰਕਬੇ ਵਿੱਚੋਂ ਖੈਰ ਦੀ ਲੱਕੜ ਚੋਰੀ ਕਰਨ ਦੇ ਮਾਮਲੇ ਵਿੱਚ ਲੱਕੜ ਖ਼ਰੀਦਣ ਵਾਲੇ ਠੇਕੇਦਾਰ ਸਣੇ ਛੇ ਜਣਿਆਂ ਨੂੰ ਨਾਮਜ਼ਦ ਕਰ ਕੇ ਦੋ ਨੂੰ ਚੋਰੀ ਦੀ ਲੱਕੜ ਅਤੇ ਗੱਡੀ ਸਮੇਤ ਮੌਕੇ ਤੋਂ ਕਾਬੂ ਕਰ ਲਿਆ ਹੈ ਜਦੋਂਕਿ ਤਿੰਨ ਜਣੇ ਮੌਕੇ ਤੋਂ ਫ਼ਰਾਰ ਹੋ ਗਏ।

ਐੱਸਐੱਚਓ ਤਲਵਾੜਾ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਕੰਢੀ ਦੇ ਪਿੰਡ ਬਰਿੰਗਲੀ ਵਿਚ ਪੰਚਾਇਤੀ ਜ਼ਮੀਨ ਵਿੱਚੋਂ ਵੱਡੇ ਪੱਧਰ ’ਤੇ ਖੈਰ ਦੇ ਦਰੱਖਤਾਂ ਦੀ ਕਟਾਈ ਹੋ ਰਹੀ ਹੈ। ਚੋਰ ਇਹ ਲੱਕੜ ਅੱਗੇ ਠੇਕੇਦਾਰ ਕ੍ਰਿਸ਼ਨ ਮਹਿਤਾ ਵਾਸੀ ਧਰਮਪੁਰ ਨੂੰ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਵੱਲੋਂ ਤਲਵਾੜਾ ਤੋਂ ਦੌਲਤਪੁਰ ਰੋਡ ’ਤੇ ਕੀਤੀ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਖੈਰ ਦੀ ਲੱਕੜ ਨਾਲ ਭਰੀ ਪਿੱਕ ਅੱਪ ਗੱਡੀ ਆਉਂਦੀ ਦਿਖਾਈ ਦਿੱਤੀ। ਪੁਲੀਸ ਟੀਮ ਨੇ ਜਦੋਂ ਗੱਡੀ ਦੇ ਚਾਲਕ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਗੱਡੀ ਦੇ ਚਾਲਕ ਤਿਲਕ ਰਾਜ ਤੇ ਨਾਲ ਬੈਠੇ ਗੁਰਦੀਪ ਸਿੰਘ ਨੂੰ ਕਾਬੂ ਕਰ ਲਿਆ। ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਇਹ ਸਾਰੇ ਦਰੱਖਤ ਉਨ੍ਹਾਂ ਨੇ ਰਾਤ ਵੇਲੇ ਬਰਿੰਗਲੀ ਦੇ ਪੰਚਾਇਤੀ ਰਕਬੇ ’ਚੋਂ ਕੱਟੇ ਹਨ ਅਤੇ ਉਹ ਧਰਮਪੁਰ ਵਿੱਚ ਲੱਕੜ ਦੇ ਠੇਕੇਦਾਰ ਕਿਰਨ ਮਹਿਤਾ ਨੂੰ ਵੇਚਣ ਜਾ ਰਹੇ ਸਨ। ਇਸ ਮੌਕੇ ਫ਼ਰਾਰ ਹੋਣ ਵਾਲਿਆਂ ਵਿੱਚ ਸੁਰੇਸ਼ ਕੁਮਾਰ ਬਰਿੰਗਲੀ, ਮਹਿੰਦਰ ਸਿੰਘ ਤੇ ਮਨੋਜ ਕੁਮਾਰ ਸ਼ਾਮਲ ਹਨ।

ਐੱਸਐੱਚਓ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All