ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 7 ਅਕਤੂਬਰ
ਸਰੀਰ ਦਾਨੀ ਕਾਮਰੇਡ ਜਸਵੰਤ ਸਿੰਘ ਪਟਵਾਰੀ ਨਮਿੱਤ ਸ਼ੋਕ ਸਮਾਗਮ ਉਨ੍ਹਾਂ ਦੇ ਪਿੰਡ ਸ਼ਾਹਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ ਨੇ ਉਨ੍ਹਾਂ ਦੇ ਜੀਵਨ ਸੰਘਰਸ਼, ਪ੍ਰਾਪਤੀਆਂ ਤੇ ਦੇਹ ਦਾਨ ਕਰਨ ਤੱਕ ਦੇ ਸਫਰ ਬਾਰੇ ਦੱਸਿਆ। ਦੱਸਣਯੋਗ ਹੈ ਕਿ ਕਾਮਰੇਡ ਜਸਵੰਤ ਸਿੰਘ ਪਟਵਾਰੀ ਦੀ ਵਸੀਅਤ ਅਨੁਸਾਰ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਉਨ੍ਹਾਂ ਦਾ ਸਰੀਰ ਦਾਨ ਕੀਤਾ ਗਿਆ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਬੀਬੀ ਸੁਭਾਸ਼ ਮੱਟੂ ਤੋਂ ਇਲਾਵਾ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ, ਕਾਮਰੇਡ ਗੁਰਨੇਕ ਭੱਜਲ, ਡਾ ਤਰਸੇਮ ਸਿੰਘ, ਸ਼ਿੰਗਾਰਾ ਰਾਮ, ਤਰਕਸ਼ੀਲ ਆਗੂ ਜੋਗਿੰਦਰ ਸਿੰਘ ਆਦਿ ਨੇ ਇਨਕਲਾਬੀ ਸ਼ਰਧਾਂਜਲੀਆਂ ਭੇਟ ਕੀਤੀਆਂ। ਡਾ ਤਰਸੇਮ ਸਿੰਘ ਦੀ ਅਗਵਾਈ ਵਿਚ ਪਰਿਵਾਰ ’ਚੋਂ ਪਟਵਾਰੀ ਦੇ ਲੜਕੇ ਸਰਬਜੀਤ ਨੂੰ ਸਰਟੀਫਿਕੇਟ ਦੇ ਕੇ ਨੂੰ ਸਨਮਾਨਿਤ ਕੀਤਾ ਗਿਆ।