ਪੱਤਰ ਪ੍ਰੇਰਕ
ਸ਼ਾਹਕੋਟ, 12 ਅਗਸਤ
ਇੱਥੇ ਬੀਤੀ 6 ਅਗਸਤ ਨੂੰ ਹੋਏ ਰੋਹਿਤ ਸਿੰਘ (22) ਨਾਂ ਦੇ ਨੌਜਵਾਨ ਦੇ ਕਤਲ ਮਾਮਲੇ ਵਿੱਚ ਸ਼ਾਹਕੋਟ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕਤਲ ਮਾਮਲੇ ’ਚ ਰਾਹੁਲ ਕਲਿਆਣ ਉਰਫ਼ ਕਾਲੂ ਵਾਸੀ ਮੁਹੱਲਾ ਰਿਸ਼ੀ ਨਗਰ ਸ਼ਾਹਕੋਟ, ਰਾਹੁਲ ਉਰਫ਼ ਗੋਪੀ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ, ਸੂਰਜ ਹਲਦੀ ਵਾਸੀ ਮੇਨ ਬਜ਼ਾਰ ਸ਼ਾਹਕੋਟ, ਮੰਗਾ ਮੱਟੂ ਤੇ ਰਿੰਕੂ ਮੱਟੂ ਵਾਸੀਆਨ ਮੁਹੱਲਾ ਬਾਗਵਾਲਾ ਸ਼ਾਹਕੋਟ ਅਤੇ ਕਿੱਟੂ ਵਾਸੀ ਬਾਜਵਾ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਰਾਹੁਲ ਉਰਫ ਗੋਪੀ ਨੂੰ ਦਿੱਲੀ ਤੋਂ, ਸੰਜੂ ਵਾਸੀ ਰਿਸ਼ੀ ਨਗਰ ਸ਼ਾਹਕੋਟ ਨੂੰ ਜਲੰਧਰ ਤੋਂ ਅਤੇ ਇੰਦਰਪਾਲ ਉਰਫ਼ ਰਾਜਾ ਵਾਸੀ ਐਂਪਲਾਈਜ਼ ਕਲੋਨੀ ਸ਼ਾਹਕੋਟ ਨੂੰ ਗੰਗਾਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।