ਬੁਨਿਆਦੀ ਸਹੂਲਤਾਂ ਤੋਂ ਵਾਂਝੇ ਭੁਲੱਥ ਵਾਸੀ : The Tribune India

ਬੁਨਿਆਦੀ ਸਹੂਲਤਾਂ ਤੋਂ ਵਾਂਝੇ ਭੁਲੱਥ ਵਾਸੀ

ਬੁਨਿਆਦੀ ਸਹੂਲਤਾਂ ਤੋਂ ਵਾਂਝੇ ਭੁਲੱਥ ਵਾਸੀ

ਭੁਲੱਥ ਦੇ ਸਬ-ਡਿਵੀਜ਼ਨ ਹਸਪਤਾਲ ਦੀ ਬਾਹਰੀ ਝਲਕ।

ਦਲੇਰ ਸਿੰਘ ਚੀਮਾ

ਭੁਲੱਥ, 6 ਅਗਸਤ

ਸਬ-ਡਿਵੀਜ਼ਨ ਭੁਲੱਥ ਦੇ ਕੰਪਲੈਕਸ ਤੋਂ ਲੈ ਕੇ  ਸਰਕਾਰੀ ਹਸਪਤਾਲ, ਬਿਜਲੀ ਵਿਭਾਗ ਦੇ ਦਫ਼ਤਰ ਤੇ ਹੋਰ ਦਫ਼ਤਰਾਂ ਵਿਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਘਾਟ ਕਾਰਨ ਲੋਕ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਤੇ ਆਮ ਲੋਕਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਥੇ ਹੀ ਵਿਦੇਸ਼ ਤੋਂ ਥੋੜੇ ਸਮੇਂ ਲਈ ਆਪਣੇ ਕੰਮਕਾਰ ਕਰਵਾਉਣ ਆਉਂਦੇ ਐੱਨਆਰਆਈਜ਼ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਬ-ਡਿਵੀਜ਼ਨ ਵਿੱਚ ਪੱਕਾ ਕੋਈ ਸਬ-ਡਿਵੀਜ਼ਨਲ ਮੈਜਿਸਟ੍ਰੇਟ ਕਾਫ਼ੀ ਸਮੇਂ ਤੋਂ ਨਹੀਂ ਹੈ ਤੇ ਤਹਿਸੀਲ ਕੰਪਲੈਕਸ ਵਿੱਚ  ਤਹਿਸੀਲਦਾਰ ਨਹੀਂ ਤੇ ਤੀਹ ਪਟਵਾਰ ਸਰਕਲਾਂ ਵਿਚ ਸਿਰਫ਼ ਚਾਰ ਪਟਵਾਰੀ  ਕੰਮ ਕਰ ਰਹੇ ਹਨ ਤੇ ਵਾਧੂ ਪਟਵਾਰ ਸਰਕਲਾਂ ਦਾ ਕੰਮ ਨਹੀਂ ਕੀਤਾ ਜਾ ਰਿਹਾ। ਇਸ ਤਰ੍ਹਾਂ ਬਿਜਲੀ ਬੋਰਡ ਦੇ ਦਫ਼ਤਰ ਵਿਚ ਕੁੱਲ ਮਨਜ਼ੂਰ 88 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 26 ਭਰੀਆਂ ਹੋਈਆਂ ਹਨ ਤੇ 62 ਖਾਲੀ ਹਨ। ਵਿਭਾਗ ਵਲੋਂ ਠੇਕਾ ਪ੍ਰਣਾਲੀ ਤਹਿਤ 17 ਮੁਲਾਜ਼ਮ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹਨ ਅਤੇ ਇਹੋ ਹਾਲ ਇਥੋਂ ਦੇ ਸਬ-ਡਿਵੀਜ਼ਨਲ ਹਸਪਤਾਲ ਦਾ ਹੈ, ਜਿਥੇ ਕਰੋੜਾਂ ਰੁਪਏ ਦੀ ਇਮਾਰਤ ਖੜ੍ਹੀ ਕੀਤੀ ਗਈ ਹੈ ਅਤੇ ਜਨਾਨਾ ਰੋਗਾਂ, ਬੱਚਿਆਂ ਦੇ ਰੋਗਾਂ, ਰੇਡਿਓਲਜਿਸਟ, ਚੀਰ ਫਾੜ ਦੇ ਮਾਹਿਰ ਡਾਕਟਰ ਨਾ ਹੋਣ ਕਰਕੇ ਮਰੀਜ਼ਾਂ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਜਾਣਾ ਪੈਂਦਾ ਹੈ। 

ਪਟਵਾਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਕ ਪਟਵਾਰ ਸਰਕਲ ਵਿਚ ਚਾਰ ਪੰਜ ਪਿੰਡ ਪੈਂਦੇ ਹਨ ਤੇ ਇਕ ਪਟਵਾਰੀ ਕੋਲ ਸੱਤ ਅੱਠ ਸਰਕਲ ਹਨ, ਜਿਸ ਕਰਕੇ ਵਾਧੂ ਸਰਕਲਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਹਨ।

ਕੀ ਕਹਿੰਦੇ ਨੇ ਅਧਿਕਾਰੀ

ਐੱਸਐੱਮਓ ਭੁਲੱਥ ਡਾ. ਦੇਸ ਰਾਜ ਮੱਲ ਤੇ ਬਿਜਲੀ ਬੋਰਡ ਦੇ ਐੱਸਡੀਓ ਕੁਲਤਾਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਮਹੀਨਾਵਾਰ ਰਿਪੋਰਟ ਵਿਚ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਲਿਖਿਆ ਜਾ ਰਿਹਾ ਹੈ। ਐਂਟੀ ਕੁਰੱਪਸ਼ਨ ਸੈੱਲ ਦੇ ਸੰਗਤ ਸਿੰਘ ਸੁਦਾਮਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਬ-ਡਿਵੀਜ਼ਨ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਖ਼ਾਲੀ ਅਸਾਮੀਆਂ ਨੂੰ ਭਰਿਆ ਜਾਵੇ ਤਾਂ ਕਿ ਗਰੀਬਾਂ ਨੂੰ ਸਸਤੀਆ ਸਿਹਤ ਸਹੂਲਤਾਂ, ਪ੍ਰਬੰਧਕੀ ਦਫ਼ਤਰਾਂ ਵਿਚ ਵਧੀਆ ਸੇਵਾਵਾਂ ਮਿਲ ਸਕਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਤਿਉਹਾਰੀ ਸੀਜ਼ਨ ਅਤੇ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਫ਼ੈਸਲਾ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਕੇਂਦਰੀ ਵਿੱਤ ਮੰਤਰੀ ਵੱਲੋਂ ਮੋਦੀ ਦਾ ਧੰਨਵਾਦ; 2047 ਤੱਕ ਦੇਸ਼ ਨੂੰ ਵਿਕ...

ਸ਼ਹਿਰ

View All