ਪੱਤਰ ਪ੍ਰੇਰਕ
ਫਗਵਾੜਾ, 1 ਦਸੰਬਰ
ਇਥੋਂ ਦੇ ਗੋਬਿੰਦਪੁਰਾ ਖੇਤਰ ’ਚ ਬਜ਼ੁਰਗ ਕਿਸਾਨ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨ ਲੁੱਟ ਕੇ ਲੈ ਗਏ। ਬਜ਼ੁਰਗ ਹਰਭਜਨ ਸਿੰਘ ਵਾਸੀ ਨੰਗਲ ਕਲੋਨੀ ਨੇ ਦੱਸਿਆ ਕਿ ਉਹ ਫਗਵਾੜਾ ਜੀਟੀ ਰੋਡ ’ਤੇ ਸਥਿਤ ਬੈਂਕ ਆਫ਼ ਇੰਡੀਆ ਤੋਂ ਕਰੀਬ 1 ਲੱਖ ਰੁਪਏ ਕੱਢਵਾ ਕੇ ਵਾਪਸ ਜਾ ਰਿਹਾ ਸੀ। ਜਦੋਂ ਉਹ ਬਸੰਤਪੁਰਾ ਲਾਗੇ ਪੁੱਜਿਆ ਤਾਂ ਮੋਟਰਸਾਈਕਲ ’ਤੇ ਸਵਾਰ ਲੁਟੇਰੇ ਉਸ ਦਾ ਖੀਸਾ ਹੀ ਕੱਟ ਕੇ ਲੈ ਗਏ। ਖੀਸੇ ’ਚ 1 ਲੱਖ 10 ਹਜ਼ਾਰ ਰੁਪਏ ਦੀ ਰਾਸ਼ੀ, ਦੋ ਏਟੀਐੱਮ, ਆਧਾਰ ਕਾਰਡ, ਲਾਇਸੈਂਸ ਤੇ ਹੋਰ ਜ਼ਰੂਰੀ ਕਾਗਜ਼ਾਤ ਸ਼ਾਮਲ ਸਨ। ਥਾਣਾ ਸਤਨਾਮਪੁਰਾ ਦੇ ਜਾਂਚ ਅਧਿਕਾਰੀ ਬਲਵਿੰਦਰ ਰਾਏ ਮੌਕੇ ’ਤੇ ਪੁੱਜੇ ਤੇ ਸੀਸੀਟੀਵੀ ਕੈਮਰਿਆਂ ਨੂੰ ਘੰਗਾਲਿਆ।