ਫਗਵਾੜਾ: ਪਿੰਡ ਖੇੜਾ ਦੇ ਸ਼ਮਸ਼ਾਨਘਾਟ ਵਿੱੱਚ ਬਣਨ ਜਾ ਰਹੇ ਕਮਰੇ ਦਾ ਨੀਂਹ ਪੱਥਰ ਇੱਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਇਸ ਉਪਰੰਤ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਕਈਆਂ ਦਾ ਮੌਕੇ ’ਤੇ ਨਿਪਟਾਰਾ ਕੀਤਾ। ਸ੍ਰੀ ਧਾਲੀਵਾਲ ਨੇ ਕਿਹਾ ਕਿ ਪਿੰਡ ਖੇੜਾ ’ਚ ਲਗਪਗ ਸਾਰੇ ਕੰਮ ਮੁਕੰਮਲ ਹੋ ਚੁੱਕੇ ਹਨ ਤੇ ਜੋ ਕਮੀਆਂ ਹਨ ਉਨ੍ਹਾਂ ਨੂੰ ਵੀ ਜਲਦ ਦੂਰ ਕੀਤਾ ਜਾਵੇਗਾ। ਇਸ ਮੌਕੇ ਪ੍ਰਬੰਧਕਾਂ ਵਲੋਂ ਧਾਲੀਵਾਲ ਨੂੰ ਲੋਈ ਭੇਟ ਕੀਤੀ ਗਈ। ਇਸ ਮੌਕੇ ਗੁਰਦਿਆਲ ਸਿੰਘ ਚੇਅਰਮੈਨ, ਨਿਸ਼ਾ ਰਾਣੀ ਜ਼ਿਲ੍ਹਾ ਪਰਿਸ਼ਦ, ਬਿੰਦਰ ਨੰਗਲ ਬਲਾਕ ਸਮਿਤੀ, ਬੌਬੀ ਠੱਕਰਕੀ, ਸੰਤੋਸ਼ ਰਾਣੀ ਸਰਪੰਚ ਖੇੜਾ, ਬੱਲੀ ਸਰਪੰਚ ਨੰਗਲ ਹਾਜ਼ਰ ਸਨ। -ਪੱਤਰ ਪ੍ਰੇਰਕ