ਭਗਵਾਨ ਦਾਸ ਸੰਦਲ
ਦਸੂਹਾ, 13 ਜੁਲਾਈ
ਇਥੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਤਹਿਸੀਲ ਕੰਪਲੈਕਸ ਵਿੱਚ ਖੁੱਲ੍ਹਾ ਦਰਬਾਰ ਲਾ ਕੇ400 ਤੋਂ ਵੱਧ ਲੋਕਾਂ ਦੀਆਂ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਸੁਣੀਆਂ। ਇਸ ਮੌਕੇ ਉਨ੍ਹਾਂ 320 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਤੇ ਬਾਕੀ ਸ਼ਿਕਾਇਤਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਭੇਜ ਕੇ ਜਲਦ ਨਬਿੇੜਨ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਵਿਧਾਇਕ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਲੋਕਾਂ ਦੇ ਦਫਤਰੀ ਕੰਮਾਂ ਦੇ ਜਲਦ ਨਿਪਟਾਰੇ ਲਈ ਖੁੱਲ੍ਹਾ ਦਰਬਾਰ ਲਾਇਆ ਗਿਆ ਹੈ ਤਾਂ ਕਿ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੋ ਸਕੇ ਅਤੇ ਉਨ੍ਹਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ। ਖੁੱਲ੍ਹੇ ਦਰਬਾਰ ਵਿੱਚ ਪਾਵਰਕਾਮ ਮਹਿਕਮਾ, ਨਗਰ ਕੌਂਸਲ, ਬੀਡੀਪੀਓ, ਤਹਿਸੀਲ ਸਟਾਫ, ਸੀਡੀਪੀਓ ਸਟਾਫ ਤੇ ਹੋਰ ਮਹਿਕਮਿਆਂ ਨਾਲ ਸਬੰਧਤ ਅਫਸਰ ਮੌਜੂਦ ਸਨ।