ਭੋਗਪੁਰ: ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਬਿਆਸ ਪਿੰਡ ਨੇ ਦੋਆਬਾ ਮਿਲਕ ਪਲਾਂਟ ਜਲੰਧਰ ਦੇ ਸਹਿਯੋਗ ਨਾਲ 7ਵਾਂ ਮੁਨਾਫ਼ਾ ਵੰਡ ਸਮਾਗਮ ਪਿੰਡ ਵਿੱਚ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਜਨਰਲ ਮੈਨੇਜਰ ਅਸਿਤ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ ਡਾਇਰੈਕਟਰ ਪ੍ਰਦੀਪ ਕੁਮਾਰ ਜੋਸ਼ੀ ਨੇ ਸ਼ਿਰਕਤ ਕੀਤੀ। ਸਭਾ ਨੇ ਸਾਲ 2021-22 ਤੱਕ ਦੇ ਸ਼ੁਧ ਮੁਨਾਫਾ 9,24,896 ਰੁਪਏ ਬੋਨਸ ਅਤੇ ਡਿਵੀਡੈਂਟ 4,38, 402 ਰੁਪਏ ਸਭਾ ਦੇ ਸਮੂਹ ਦੁੱਧ ਉਤਪਾਦਕਾਂ ਨੂੰ ਬਤੌਰ ਬੋਨਸ ਵੰਡੇ ਅਤੇ ਮੁਫਤ ਮਿਨਰਲ ਮਿਕਚਰ ਤੇ ਕੈਲਸ਼ੀਅਮ ਵੰਡਿਆ ਗਿਆ। ਸਭਾ ਵਿੱਚ ਪਹਿਲਾ ਸਥਾਨ ਲਖਵਿੰਦਰ ਸਿੰਘ, ਦੂਜਾ ਸਥਾਨ ਅਰੂਨਵੀਰ ਸਿੰਘ ਅਤੇ ਤੀਜਾ ਸਥਾਨ ਦੇਵ ਰਾਜ ਨੇ ਪ੍ਰਾਪਤ ਕੀਤਾ। ਇਸ ਮੌਕੇ ਮੈਨੇਜਰ ਮਿਲਕ ਪ੍ਰੋਕਿਉਰਮੈਂਟ ਸੁਬੋਧ ਕੁਮਾਰ, ਡਾ ਭਾਰਤੀ ਰਾਜ, ਡਿਪਟੀ ਮੈਨੇਜਰ ਅਵਨੀਤ ਸਿੰਘ, ਸਭਾ ਦੇ ਸਕੱਤਰ ਮੋਹਨ ਲਾਲ ਤੇ ਪ੍ਰਧਾਨ ਲਖਵਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ