ਆਦਮਪੁਰ ਦੋਆਬਾ: ਨਗਰ ਕੌਂਸਲ ਆਦਮਪੁਰ ਦੇ ਸਫਾਈ ਸੇਵਕ ਗੋਬਿੰਦਾ ਪੁੱਤਰ ਸੁਰਿੰਦਰ ਪਾਲ ਅਤੇ ਰਜਤ ਪੁੱਤਰ ਰਕੇਸ਼ ਵਾਸੀ ਮੁਹੱਲਾ ਸੱਗਰਾਂ ਆਦਮਪੁਰ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਜਾਣ ’ਤੇ ਸਫਾਈ ਕਮਿਸ਼ਨ ਚੰਡੀਗੜ੍ਹ ਦੇ ਮੈਂਬਰ ਇੰਦਰਜੀਤ ਸਿੰਘ ਉਨ੍ਹਾਂ ਦਾ ਹਾਲ ਚਾਲ ਪੁੱਛਣ ਆਰਐਸ ਗਾਂਧੀ ਹਸਪਤਾਲ ਪਹੁੰਚੇ। ਇਸ ਮੌਕੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਕਰਮਚਾਰੀ ਠੇਕੇਦਾਰੀ ਸਿਸਟਮ ਅਧੀਨ ਠੇਕੇਦਾਰ ਦੇ ਕੋਲ ਸਫਾਈ ਸੇਵਕ ਦਾ ਕੰਮ ਕਰਦੇ ਹਨ ਅਤੇ ਦੋਵਾਂ ਨੂੰ ਰੈੱਡ ਕਰਾਸ ਵੱਲੋਂ ਵੀ ਸਹਾਇਤਾ ਦਿੱਤੀ ਜਾਵੇਗੀ। ਮਗਰੋਂ ਉਹ ਦਫਤਰ ਨਗਰ ਕੌਂਸਲ ਆਦਮਪੁਰ ਪਹੁੰਚੇ ਜਿੱਥੇ ਕਾਰਜ ਸਾਧਕ ਅਫਸਰ ਅਤੇ ਸਫਾਈ ਕਰਮਚਾਰੀਆਂ ਦੱਸੀਆਂ ਸਮੱਸਿਆਵਾਂ ਜਲਦ ਹਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਐੱਸਡੀਐੱਮ ਜਲੰਧਰ-1 ਹਰਪਰੀਤ ਸਿੰਘ ਅਟਵਾਲ, ਏਐਸਪੀ ਆਦਮਪੁਰ ਅਜੇ ਗਾਂਧੀ, ਕਾਰਜ ਸਾਧਕ ਅਫਸਰ ਦੇਸ ਰਾਜ, ਐੱਸਐੱਚਓ ਹਰਜਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ