ਪੱਤਰ ਪ੍ਰੇਰਕ
ਫਗਵਾੜਾ, 25 ਜਨਵਰੀ
ਫਲਾਇੰਗ ਸਕੁਐਡ ਦੀ ਟੀਮ ਨੇ ਅੱਜ ਪਲਾਹੀ ਗੇਟ ਹੁਸ਼ਿਆਰਪੁਰ ਰੋਡ ਵਿਖੇ ਇੱਕ ਕਾਰ ਨੂੰ ਰੋਕ ਕੇ ਉਸ ਦੀ ਚੈਕਿੰਗ ਕਰਕੇ 3 ਲੱਖ 16 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਚੈਕਿੰਗ ਦੌਰਾਨ ਕਾਰ ਨੰਬਰ ਪੀਬੀ-06ਏਐਫ਼ 4464 ਨੂੰ ਰੋਕਿਆਂ ਤਾਂ ਦੇਖਿਆ ਉਸ ’ਚ ਰਾਕੇਸ਼ ਕੁਮਾਰ ਪੁੱਤਰ ਤਰਸੇਮ ਲਾਲ, ਵਿਨੋਦ ਕੁਮਾਰ ਪੁੱਤਰ ਹੰਸ ਰਾਜ ਵਾਸੀ ਅਵੱਖ ਥਾਣਾ ਦੀਨਾਨਗਰ ਜਿਲ੍ਹਾ ਗੁਰਦਾਸਪੁਰ ਤੇ ਸੁਖਰਾਜ ਕੁਮਾਰ ਪੁੱਤਰ ਸੁਰਿੰਦਰਪਾਲ ਵਾਸੀ ਬਿਆਸ ਮੌਜੂਦ ਸਨ ਜਿਨ੍ਹਾਂ ਪਾਸੋਂ 3 ਲੱਖ 16 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਕੋਈ ਵੀ ਸਬੂਤ ਨਾ ਪੇਸ਼ ਕਰਨ ਕਰਕੇ ਇਨ੍ਹਾਂ ਪੈਸਿਆਂ ਨੂੰ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾ ਦਿੱਤਾ ਗਿਆ ਹੈ।