ਹੁਸ਼ਿਆਰਪੁਰ: ਲੀਜੈਂਡ ਡਾਂਸ ਅਕਾਦਮੀ ਵੱਲੋਂ ‘ਕਿੰਗ ਆਫ ਡਾਂਸ’ ਸੀਜ਼ਨ-5 ਦਾ ਫਾਈਨਲ ਮੁਕਾਬਲਾ ਰਿਆਤ ਬਾਹਰਾ ਦੇ ਹੁਸ਼ਿਆਰਪੁਰ ਕੈਂਪਸ ਵਿੱਚ ਕਰਵਾਇਆ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕੈਂਪਸ ਡਾਇਰੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਚਾਰ ਤੋਂ ਨੌਂ ਸਾਲ ਵਰਗ ਵਿੱਚ ਲੁਧਿਆਣਾ ਦੇ ਵੰਸ਼ ਪ੍ਰਿੰਸ ਨੇ ਪਹਿਲਾ ਤੇ ਹੁਸ਼ਿਆਰਪੁਰ ਦੀ ਪ੍ਰਾਚੀ ਨੇ ਦੂਜਾ, ਦਸ ਤੋਂ 14 ਸਾਲ ਵਰਗ ਵਿੱਚ ਜਾਨਵੀ ਬੁੱਧੀਰਾਜਾ ਲੁਧਿਆਣਾ ਨੇ ਪਹਿਲਾ ਤੇ ਕੁੰਜਲ ਜਵਾਲਾਮੁਖੀ ਨੇ ਦੂਜਾ ਸਥਾਨ ਹਾਸਲ ਕੀਤਾ। 15 ਸਾਲ ਤੋਂ ਵਧ ਦੇ ਵਰਗ ਵਿੱਚ ਲੁਧਿਆਣਾ ਦਾ ਮੈਕਸ ਪਹਿਲੇ ਤੇ ਤਾਨੀਆ ਦੂਜਾ ਸਥਾਨ ’ਤੇ ਰਹੀ। ਇਸ ਮੌਕੇ ਮੋਨਿਕਾ ਅਰੋੜਾ, ਹਰਜਿੰਦਰ ਹਰਗੜ੍ਹੀਆ, ਮਨਮਿੰਦਰ ਸਿੰਘ, ਹਰਪ੍ਰੀਤ ਸਿੰਘ, ਵਿਕਰਮਜੀਤ, ਕਰਨ, ਆਰਤੀ ਸੂਦ ਮਹਿਤਾ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ