ਹਤਿੰਦਰ ਮਹਿਤਾ
ਆਦਮਪੁਰ ਦੋਆਬਾ(ਜਲੰਧਰ), 26 ਅਕਤੂਬਰ
ਮੁੰਡੇ ਦੇ ਲਾਲਚ ਕਰਕੇ ਪਿਓ ਨੇ 6 ਮਹੀਨਿਆਂ ਦੀ ਕੂੜੀ ਨੂੰ ਮਾਰ ਦੇ ਪਿੰਡ ਫੋਲੜਵਾਲ ਦੀ ਟੈਂਕੀ ਕੋਲ ਦੱਬ ਦਿੱਤਾ। ਲੜਕੀ ਦੀ ਮਾਤਾ ਵੱਲੋਂ ਸ਼ੱਕ ਜਾਹਿਰ ਕੀਤਾ ਗਿਆ ਹੈ ਕਿ ਸ਼ਾਇਦ ਉਸ ਦੇ ਪਤੀ ਨੇ ਕੁੜੀ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਕੁਕਰਮ ਵੀ ਕੀਤਾ ਹੋਵੇ। ਜਲੰਧਰ ਦੀ ਸਦਰ ਪੁਲੀਸ ਨੇ ਮ੍ਰਿਤਕਾ ਵਰਸ਼ਾ ਉਰਫ ਲਾਡੋ ਦੇ ਪਿਤਾ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਲਾਸ਼ ਬਰਾਮਦ ਕਰ ਲਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਬਿਜਲੀ ਪਤਨੀ ਅਰਜਨ ਵਾਸੀ ਪਿੰਡ ਮੀਰਗੰਜ ਜ਼ਿਲ੍ਹਾ ਪੂਰਨੀਆ ਬਿਹਾਰ ਹਾਲ ਵਾਸੀ ਫੋਲੜੀਵਾਲ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 6 ਮਹੀਨੇ ਪਹਿਲਾਂ ਉਸ ਦੇ ਘਰ ਲੜਕੀ ਪੈਦਾ ਹੋਈ ਸੀ ਪਰ ਉਸ ਦਾ ਪਤੀ ਲੜਕੇ ਦੀ ਚਾਹਤ ਰੱਖਦਾ ਸੀ ਤੇ ਉਸ ਤੋਂ ਬਾਅਦ ਉਹ ਉਸ ਨਾਲ ਝਗੜਾ ਕਰਨ ਲੱਗ ਪਿਆ ਸੀ। ਜਿਸ ਤੋਂ ਬਾਅਦ ਉਹ ਵਿਰਸਾ ਅਤੇ ਉਸ ਨਾਲ ਨਫਰਤ ਕਰਨ ਲੱਗ ਪਿਆ ਸੀ। ਪੁਲੀਸ ਵੱਲੋਂ ਮੁਲਜ਼ਮ ਅਰਜਨ ਨੂੰ ਕਾਬੂ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਇਹ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਉਸ ਨੇ ਇਹ ਕੰਮ ਦੀਵਾਲੀ ਵਾਲੀ ਰਾਤ ਨੂੰ ਕੀਤਾ ਹੈ ਤੇ ਇਸ ਤਰ੍ਹਾਂ ਦੀਵਾਲੀ ਵਾਲੀ ਰਾਤ ਨੂੰ ਤਾਂਤਰਿਕ ਹੀ ਕਰ ਸਕਦੇ ਹਨ ਤੇ ਮੁਲਜ਼ਮ ਨਾਲ ਕੋਈ ਤਾਂਤਰਿਕ ਵੀ ਨਾ ਮਿਲਿਆ ਹੋਵੇ।