ਆਦਮਪੁਰ ਦੋਆਬਾ (ਜਲੰਧਰ): ਇਲਾਕੇ ਦੇ ਮਹਿਤਪੁਰ ਕਸਬੇ ਵਿੱਚ ਬੀਤੀ ਰਾਤ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਬੀਤੀ ਰਾਤ ਸੰਗੋਵਾਲ ਰੋਡ ਮਹਿਤਪੁਰ ਤੋਂ ਆਪਣੀ ਸਬਜ਼ੀ ਅਤੇ ਫਰੂਟ ਦੀ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਅਣਪਛਾਤੇ ਵਾਹਨ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਮਗਰੋਂ ਜ਼ਖ਼ਮੀ ਹਾਲਤ ਵਿੱਚ ਅਸ਼ੋਕ ਕੁਮਾਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਸੱਟਾਂ ਜ਼ਿਆਦਾ ਲੱਗੀਆਂ ਹੋਣ ਕਾਰਨ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਅਸ਼ੋਕ ਕੁਮਾਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਸੰਦੀਪ ਅਰੋੜਾ ਦਾ ਭਰਾ ਸੀ। ਉਸ ਦਾ ਅੰਤਿਮ ਸਸਕਾਰ ਵਿਦੇਸ਼ ਗਏ ਬੇਟੇ ਦੇ ਆਉਣ ਮਗਰੋਂ ਕੀਤਾ ਜਾਵੇਗਾ। -ਪੱਤਰ ਪ੍ਰੇਰਕ