ਪੱਤਰ ਪ੍ਰੇਰਕ
ਦਸੂਹਾ, 6 ਮਈ
ਇਥੇ ਕੰਡੀ ਖੇਤਰ ਦੇ ਪਿੰਡ ਕੋਲੀਆ ਵਿੱਚ ਇਕ ਵਿਅਕਤੀ ਦਾ ਭੇਤ-ਭਰੀ ਹਾਲਤ ਵਿੱਚ ਕਤਲ ਹੋ ਗਿਆ। ਮ੍ਰਿਤਕ ਦੀ ਪਛਾਣ ਬੂਟੀ ਰਾਮ (46) ਪੁੱਤਰ ਹੰਸ ਰਾਜ ਵਾਸੀ ਪਿੰਡ ਕੋਲੀਆ ਵਜੋਂ ਹੋਈ ਹੈ। ਪਿੰਡ ਦੇ ਆਲਾ ਤੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕਤਲ ਰਾਤ ਵੇਲੇ ਕੀਤਾ ਗਿਆ ਹੈ ਜਿਸ ਬਾਰੇ ਸਵੇਰੇ ਤੜਕਸਾਰ ਪਤਾ ਚੱਲਿਆ। ਉਨ੍ਹਾਂ ਨਾਜਾਇਜ਼ ਸਬੰਧਾਂ ਦੇ ਚੱਲਦਿਆ ਕਤਲ ਦਾ ਖਦਸ਼ਾ ਪ੍ਰਗਟਾਇਆ। ਮ੍ਰਿਤਕ ਦੀ ਲਾਸ਼ ਘਰ ਦੇ ਵਰਾਂਡੇ ’ਚ ਹੀ ਪਈ ਮਿਲੀ। ਡੀਐੱਸਪੀ ਜਗਦੀਸ਼ ਰਾਜ ਅੱਤਰੀ ਤੇ ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਪੁਲੀਸ ਨੇ ਸ਼ੱਕ ਦੇ ਅਧਾਰ ’ਤੇਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਹੀ ਆਰੰਭ ਕਰ ਦਿੱਤੀ ਹੈ।