ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 24 ਫਰਵਰੀ
ਹਲਕਾ ਆਦਮਪੁਰ ਤੋਂ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਜਗਦੀਸ਼ ਕੁਮਾਰ ਜੱਸਲ ਨੇ ਵਿਧਾਨ ਸਭਾ ਚੋਣਾਂ ਅਮਨ-ਸ਼ਾਂਤੀ ਨਾਲ ਨਪੇਰੇ ਚੜ੍ਹਨ ਲਈ ਹਲਕੇ ਦੇ ਸਮੂਹ ਸਮਰਥਕਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਸ਼ਾਂਤੀਪੂਰਵਕ ਚੋਣਾਂ ਕਰਵਾ ਕੇ ਭਾਈਚਾਰਕ ਏਕਤਾ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਦਾ ਉਹ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਚੋਣ ਪ੍ਰਚਾਰ ਦੇ ਦੋਰਾਨ ਲੋਕਾਂ ਨੇ ਬਹੁਤ ਮਾਣ ਸਨਮਾਨ ਦਿੱਤਾ ਹੈ ਜਿਸ ਲਈ ਉਹ ਹਮੇਸ਼ਾ ਸਾਰਿਆਂ ਦੇ ਰਿਣੀ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜੀਵ ਪਾਜਾ, ਸੁਖਬੀਰ ਸਿੰਘ ਮਿਨਹਾਂਸ, ਅਰੁਣ ਸ਼ਰਮਾ, ਰਾਜ ਕੁਮਾਰ ਗੁਪਤਾ, ਵਰਿੰਦਰ ਡੀਗਰੀਆਂ, ਇੰਦਰਜੀਤ ਮਹਿਤਾ, ਪਰਵੇਸ਼ ਸਭਰਵਾਲ, ਮੈਡਮ ਨੀਸ਼ਾ, ਕੁਲਵਿੰਦਰ ਕੁਮਾਰ ਸਾਬੀ, ਵਿਕਰਮ ਵਿੱਕੀ ਅਤੇ ਹੋਰ ਮੌਜੂਦ ਸਨ।