ਪੱਤਰ ਪ੍ਰੇਰਕ
ਫਗਵਾੜਾ, 15 ਮਾਰਚ
ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਲੋਕਾਂ ਦੇ ਧੰਨਵਾਦ ਲਈ ਸ਼ਹਿਰ ’ਚ ਪੈਦਲ ਮਾਰਚ ਕੀਤਾ ਤੇ ਲੋਕਾਂ ਦਾ ਧੰਨਵਾਦ ਕੀਤਾ। ਅੱਜ ਕਾਂਗਰਸੀ ਵਰਕਰ ਇਥੋਂ ਦੇ ਸ਼੍ਰੀਨਾਥ ਪੈਲੇਸ ਵਿੱਚ ਇਕੱਤਰ ਹੋਏ, ਜਿਥੋਂ ਪੈਦਲ ਮਾਰਚ ਬਾਜ਼ਾਰਾਂ ’ਚੋਂ ਹੁੰਦੇ ਹੋਏ ਗਊਸ਼ਾਲਾ ਰੋਡ, ਸਰਾਏ ਰੋਡ ਵਿੱਚ ਗਏ ਤੇ ਦੁਕਾਨਦਾਰਾ ਨਾਲ ਮੁਲਾਕਾਤ ਕਰਕੇ ਧੰਨਵਾਦ ਕੀਤਾ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਲੋਕਾਂ ਨੇ ਜੋ ਮਾਣ ਉਨ੍ਹਾਂ ਨੂੰ ਮੁੜ ਬਖਸ਼ਿਆ ਹੈ, ਉਸਦੇ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਨੇ ਪਹਿਲਾਂ ਵੀ ਕੰਮ ਕੀਤੇ ਹਨ ਤੇ ਹੁਣ ਵੀ ਉਹ ਲੋਕਾਂ ਦੀ ਸੇਵਾ ’ਚ ਡੱਟੇ ਰਹਿਣਗੇ। ਦੁਕਾਨਦਾਰਾਂ ਨੇ ਧਾਲੀਵਾਲ ਦਾ ਸਵਾਗਤ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਸੰਜੀਵ ਬੁੱਗਾ, ਜਤਿੰਦਰ ਵਰਮਾਨੀ, ਗੁਰਜੀਤਪਾਲ ਵਾਲੀਆ, ਵਿਨੋਦ ਵਰਮਾਨੀ, ਹਰਬੰਸ ਲਾਲ, ਜਤਿੰਦਰਪਾਲ ਸਿੰਘ ਕੁੰਦੀ, ਦਰਸ਼ਨ ਲਾਲ ਧਮਸੋਤ ਸਾਬਕਾ ਕੌਂਸਲਰ ਸਮੇਤ ਵੱਡੀ ਗਿਣਤੀ ’ਚ ਵਰਕਰ ਤੇ ਮਹਿਲਾਵਾਂ ਸ਼ਾਮਲ ਸਨ।