ਮੁਕੇਰੀਆਂ: ਗੜਦੀਵਾਲਾ ਨੇੜਲੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸਮਾਗਮ ਦੌਰਾਨ ਛੋਟੇ ਬੱਚਿਆਂ ਨੂੰ ਸਿੱਖ ਵਿਰਸੇ ਅਤੇ ਗੁਰਬਾਣੀ ਨਾਲ ਜੋੜਨ ਲਈ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸੰਤ ਸੇਵਾ ਸਿੰਘ ਨੇ ਦੱਸਿਆ ਕਿ ਭਾਈ ਹਰਿੰਦਰ ਸਿੰਘ ਬ੍ਰਹਮ ਗਿਆਨੀ ਤੇ ਭਾਈ ਗੁਰਜਿੰਦਰ ਸਿੰਘ ਆਦਿ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆਂ ਦੇ ਪਹਿਲੇ ਦਰਜੇ ’ਚ ਤਨਮੀਤ ਕੌਰ ਨੇ ਪਹਿਲਾ, ਪ੍ਰਭਕੀਰਤ ਸਿੰਘ ਦੂਜਾ ਅਤੇ ਅਸੀਸ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਦਰਜੇ ’ਚ ਰਾਜਵੀਰ ਸਿੰਘ ਨੇ ਪਹਿਲਾ, ਤਰਨਪ੍ਰੀਤ ਸਿੰਘ ਨੇ ਦੂਜਾ ਅਤੇ ਕੁਲਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੀਸਰੇ ਦਰਜੇ ’ਚ ਪ੍ਰਭਸਿਮਰਨ ਕੌਰ ਨੇ ਪਹਿਲਾ, ਸੁਖਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਅੱਜ ਦੇ ਦੀਵਾਨ ਵਿੱਚ ਭਾਈ ਅਜੀਤ ਸਿੰਘ, ਭਾਈ ਹਰਿੰਦਰ ਸਿੰਘ ਬ੍ਰਹਮ ਗਿਆਨੀ, ਭਾਈ ਅਨੰਤਵੀਰ ਸਿੰਘ, ਭਾਈ ਧਨਵੰਤ ਸਿੰਘ ਆਦਿ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਭਾਈ ਜੰਗਵੀਰ ਸਿੰਘ ਨੇ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ। -ਪੱਤਰ ਪ੍ਰੇਰਕ