ਦਸੂਹਾ (ਪੱਤਰ ਪ੍ਰੇਰਕ): ਇਥੇ ਅਕਾਲੀ ਦਲ ਦੇ ਮੋਢੀਆਂ ਵਜੋਂ ਜਾਣੇ ਜਾਂਦੇ ਪੰਜਾਬ ਮੰਡੀ ਬੋਰਡ ਦੇ ਮਰਹੂਮ ਚੇਅਰਮੈਨ ਸੰਪੂਰਨ ਸਿੰਘ ਚੀਮਾ ਦੇ ਸਪੁੱਤਰ ਤੇ ਅਕਾਲੀ ਆਗੂ ਗੁਰਪ੍ਰੀਤ ਬਿੱਕਾ ਚੀਮਾ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਜੋਨਾ ਚੀਮਾ ਦੇ ਬੇਵਕਤੀ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਉਣ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਗ੍ਰਹਿ ਪਿੰਡ ਹਮਜ਼ਾ ਵਿਖੇ ਪਹੁੰਚੇ। ਇਸ ਦੌਰਾਨ ਸ੍ਰੀ ਬਾਦਲ ਨੇ ਕਿਹਾ ਕਿ ਹਲਕਾ ਦਸੂਹਾ ’ਚ ਅਕਾਲੀ ਦਲ ਨੂੰ ਸਥਾਪਤ ਕਰਨ ’ਚ ਚੀਮਾ ਪਰਿਵਾਰ ਦਾ ਵੱਡਾ ਯੋਗਦਾਨ ਰਿਹਾ ਹੈ ਪਰ ਇਸ ਪਰਿਵਾਰ ਦਾ ਰੋਸ਼ਨ ਚਿਰਾਗ ਛੋਟੀ ਉਮਰ ’ਚ ਹੀ ਸਦੀਵੀਂ ਵਿਛੋੜਾ ਦੇ ਗਿਆ ਹੈ।