ਕਮਾਦ ਦੀ ਫ਼ਸਲ ਸੁੱਕਣੀ ਸ਼ੁਰੂ

ਕਮਾਦ ਦੀ ਫ਼ਸਲ ਸੁੱਕਣੀ ਸ਼ੁਰੂ

ਪਾਣੀ ਦੀ ਘਾਟ ਕਾਰਨ ਕਮਾਦ ਦੀ ਨੁਕਸਾਨੀ ਫ਼ਸਲ ਦਾ ਦ੍ਰਿਸ਼।

ਦਲੇਰ ਸਿੰਘ ਚੀਮਾ
ਭੁਲੱਥ, 1 ਜੁਲਾਈ

ਭਾਵੇਂ ਪਿਛਲੇ ਦਿਨੀਂ ਹੋਈ ਬਰਸਾਤ ਨਾਲ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਰਾਹਤ ਮਿਲੀ ਸੀ ਪਰ ਹਨੇਰੀ ਕਾਰਨ ਬਿਜਲੀ ਦੀਆਂ ਲਾਈਨਾਂ ਦਾ ਨੁਕਸਾਨ ਹੋਣ ਕਾਰਨ ਬਿਜਲੀ ਦੀ ਸਪਲਾਈ ਵਿੱਚ ਵਿਘਨ ਪੈਣ ਨਾਲ ਕਮਾਦ ਦੀ ਫਸਲ ਝੁਲਸਣੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਮੀਹ ਪੈਣ ਨਾਲ ਝੋਨੇ ਦੀ ਲਵਾਈ ਸਾਡੇ ਪਿੰਡਾਂ ਵਿੱਚ ਆਖ਼ਰੀ ਦੌਰ ਵਿੱਚ ਪਹੁੰਚ ਗਈ ਹੈ ਤੇ ਕਮਾਦ ਦੀ ਫ਼ਸਲ ਲਈ ਪਾਣੀ ਦੀ ਘਾਟ ਕਾਰਨ ਗੰਨਾ ਝੁਲਸਣ ਲੱਗ ਪਈ ਹੈ। ਇਸ ਮੌਕੇ ਕਿਸਾਨ ਗੁਰਮੁਖ ਸਿੰਘ ਘੁੰਮਣ ਨੇ ਵੀ ਕਮਾਦ ਦੀ ਫਸਲ ਸੁੱਕਣ ਬਾਰੇ ਫਿਕਰਮੰਦੀ ਦਾਪ੍ਰਗਟਾਵਾ ਕੀਤਾ। ਇਸ ਬਾਰੇ ਖੇਤੀਬਾੜੀ ਅਧਿਕਾਰੀ ਸੁਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕਾਲੀ ਕੀੜੀ ਦੇ ਹਮਲੇ ਕਾਰਨ ਕਮਾਦ ਦੀ ਲਗਰਾਂ ਸੁੱਕੀਆਂ ਹਨ। ਕੀਟਨਾਸ਼ਕਾਂ ਦੀ ਵਰਤੋਂ ਬਾਰੇ ਪੁੱਛਣ ਤੋਂ ਬਾਅਦ ਕਿਹਾ ਕਿ ਇਹ ਮੀਂਹ ਪੈਣ ਮਗਰੋਂ ਜਾ ਪਾਣੀ ਲਾਉਣ ਤੋਂ ਬਾਅਦ ਠੀਕ ਹੋ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All