ਜਲੰਧਰ: ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਦਾ 12ਵੀਂ ਤੇ 8ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ। ਪ੍ਰਿੰਸੀਪਲ ਬਿੰਦੂ ਸਿੰਗਾਰੀ ਨੇ ਦੱਸਿਆ ਕਿ ਕਾਮਰਸ ਵਿਚ ਗੁਰਸਿਮਰਨ ਕੌਰ ਨੇ 96 ਫ਼ੀਸਦੀ ਅੰਕਾਂ ਨਾਲ ਪਹਿਲਾ, ਜਸਪ੍ਰੀਤ ਕੌਰ ਨੇ 95 ਫ਼ੀਸਦੀ ਨਾਲ ਦੂਜਾ ਅਤੇ ਰਮਨਜੋਤ ਕੌਰ ਨੇ 93 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ਵਿਚ ਉਕਾਂਰ ਸਿੰਘ 88 ਫ਼ੀਸਦੀ ਅੰਕ ਲੈ ਕੇ ਪਹਿਲੇ, ਰਾਜਵਿੰਦਰ ਕੌਰ 82 ਫ਼ੀਸਦੀ ਨਾਲ ਦੂਜੇ ਤੇ ਅਸ਼ੀਸ਼ 71 ਫ਼ੀਸਦੀ ਨਾਲ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਅਠਵੀਂ ਵਿਚ ਜਸਲੀਨ ਕੌਰ ਨੇ 97 ਫ਼ੀਸਦੀ ਨਾਲ ਪਹਿਲਾ, ਬੱਲਪ੍ਰੀਤ ਕੌਰ ਨੇ 96 ਫ਼ੀਸਦੀ ਨਾਲ ਦੂਜਾ ਅਤੇ ਨਿਮਰਤ ਉੱਪਲ 90 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਵਾਮੀ ਰਾਮ ਭਾਰਤੀ, ਮੰਗਤ ਰਾਮ ਸ਼ਰਮਾ, ਕੁਲਦੀਪ ਦੁੱਗਲ, ਮਾਸਟਰ ਰਮੇਸ਼ ਚੰਦਰ ਦੱਤਾ, ਕ੍ਰਿਸ਼ਨ ਕੁਮਾਰ ਬੱਗਾ, ਸ਼ਾਮ ਸੁੰਦਰ ਸ਼ਰਮਾ, ਜਤਿੰਦਰ ਕੁਮਾਰ ਡੋਗਰਾ, ਮੀਨਾ ਪਰਾਸ਼ਰ ਨੇ ਵਿਦਿਆਰਥੀਆਂ, ਸਟਾਫ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ