ਫਗਵਾੜਾ: ਪੇਪਰ ਦੇ ਕੇ ਆ ਰਹੇ ਇੱਕ ਨੌਜਵਾਨ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਦੀ ਪਛਾਣ ਸੁਖਪ੍ਰੀਤ ਸਿੰਘ ਵਾਸੀ ਜੋਗਿੰਦਰ ਨਗਰ ਵਜੋਂ ਹੋਈ ਹੈ। ਜ਼ਖਮੀ ਦੇ ਦੋਸਤ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਜੈਨ ਮਾਡਲ ਸਕੂਲ ਦੇ ਵਿਦਿਆਰਥੀ ਹਨ ਤੇ ਪੇਪਰ ਦੇ ਕੇ ਵਾਪਸ ਨਿਕਲੇ ਤਾਂ ਬੱਸ ਦੇ ਪਿੱਛੇ ਪਹਿਲਾਂ ਤੋਂ ਹੀ 5-6 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ, ਜਿਸ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਇਥੋਂ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਕਿਰਾਏਦਾਰਾ ਦੀ ਆਪਸ ’ਚ ਹੋਈ ਬਹਿਸਬਾਜ਼ੀ ਦੌਰਾਨ ਇੱਕ ਨਾਬਾਲਗ ਲੜਕੀ ਦੀ ਕੁੱਟਮਾਰ ਕੀਤੀ ਗਈ। ਨੀਤੂ ਨੇ ਦੱਸਿਆ ਕਿ ਉਹ ਸੋਨਕਰ ਦੀ ਬਿਲਡਿੰਗ ’ਚ ਕਿਰਾਏਦਾਰ ਹੈ ਜਿੱਥੇ ਕੁੱਝ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ। ਪੁਲੀਸ ਵੱਲੋਂ ਦੋਵਾਂ ਮਾਮਲਿਆਂ ’ਚ ਕਾਰਵਾਈ ਕੀਤੀ ਜਾ ਰਹੀ ਹੈ।– ਪੱਤਰ ਪ੍ਰੇਰਕ