ਜਗਜੀਤ ਸਿੰਘ
ਮੁਕੇਰੀਆਂ, 24 ਦਸੰਬਰ
ਉੱਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਪੰਜਾਬ ਓਪੀ ਸੋਨੀ ਵੱਲੋਂ ਸਿਵਲ ਹਸਪਤਾਲ ਮੁਕੇਰੀਆਂ ਵਿਖੇ 4 ਕਰੋੜ 52 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡੇਸ਼ਨ ਤੇ ਬਣਨ ਵਾਲੇ ਐਮਰਜੈਂਸੀ ਬਲਾਕ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿਧਾਇਕਾ ਇੰਦੂ ਬਾਲਾ, ਸਿਵਲ ਸਰਜਨ ਡਾ.ਪਰਮਿੰਦਰ ਕੌਰ, ਐਸ.ਡੀ.ਐਮ ਨਵਨੀਤ ਕੌਰ ਬੱਲ ਅਤੇ ਐੱਸਐੱਮਓ ਡਾ. ਜੀ ਪੀ ਸਿੰਘ ਆਦਿ ਹਾਜ਼ਰ ਸਨ। ਐਮਰਜੈਂਸੀ ਵਾਰਡ ਵਾਲੇ ਥਾਂ ‘ਤੇ ਪਿੱਪਲ ਦੇ ਦਰੱਖਤ ਨੂੰ ਕੱਟਣ ਦੇ ਮਾਮਲੇ ਵਿੱਚ ਪੈਦਾ ਹੋਏ ਵਿਵਾਦ ਸਬੰਧੀ ਉਨਾਂ ਕਿਹਾ ਕਿ ਇਜਾਜ਼ਤ ਲੈ ਕੇ ਹੀ ਦਰੱਖਤ ਕੱਟਿਆ ਜਾਵੇਗਾ ਅਤੇ ਦਰੱਖਤ ਕੱਟੇ ਜਾਣ ਦੇ ਇਵਜ਼ ਵਿੱਚ 5 ਹੋਰ ਨਵੇਂ ਦਰੱਖਤ ਲਗਾਏ ਜਾਣਗੇ।