ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਮਈ
ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਉਗਰਾਹੁਣ ਦੀ ਚਲਾਈ ਜਾ ਮੁਹਿੰਮ ਦੌਰਾਨ ਪੀਪੀਆਰ ਮਾਲ ਵਿਚ ਛੇ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ। ਜਿਨ੍ਹਾਂ ਨੇ ਨੋਟਿਸ ਮਿਲਣ ਤੋਂ ਬਾਅਦ ਵੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਸੀ। ਨਗਰ ਨਿਗਮ ਦੇ ਕਮਿਸ਼ਨਰ ਨੇ ਸਪੱਸ਼ਟ ਹਦਾਇਤਾਂ ਕੀਤੀਆਂ ਹਨ ਕਿ ਪ੍ਰਾਪਰਟੀ ਟੈਕਸ ਸੌ ਫੀਸਦੀ ਵਸੂਲਿਆ ਜਾਵੇ। ਨਿਗਮ ਹੁਣ ਤੱਕ 12 ਤੋਂ ਵੱਧ ਪ੍ਰਾਪਰਟੀਆਂ ਸੀਲ ਕਰ ਚੁੱਕਾ ਹੈ, ਮਿੱਠਾਪੁਰ ਰੋਡ ’ਤੇ ਪੀਪੀਆਰ ਮਾਲ ’ਚ ਨਿਗਮ ਦੀ ਟੀਮ ਨੇ ਛੇ ਦੁਕਾਨਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ। ਟੈਕਸ ਸੁਪਰਡੈਂਟ ਰਜੀਵ ਰਿਸ਼ੀ ਨੇ ਦੱਸਿਆ ਕਿ ਟੈਕਸ ਨਾ ਦੇਣ ਵਾਲਿਆਂ ਦੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਗਈਆਂ ਹਨ।