ਪੱਤਰ ਪ੍ਰੇਰਕ
ਭੁਲੱਥ, 26 ਅਪਰੈਲ
ਕਸਬਾ ਭੁਲੱਥ ਦੇ ਰੀਜਨਲ ਹਸਪਤਾਲ ਵਿੱਚ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੇਵਾ ਸੁਸਾਇਟੀ ਵੱਲੋਂ ਸੰਚਾਲਿਤ ਫ੍ਰੀ ਡਾਇਲੇਸਿਸ ਸੈਂਟਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਸਮਰਪਿਤ ਕੀਤਾ। ਸਿਹਤ ਮੰਤਰੀ ਨੇ ਐੱਨਆਰਆਈਜ਼ ਦੇ ਸਹਿਯੋਗ ਨਾਲ ਸਥਾਪਤ ਕੀਤੇ ਗਏ ਡਾਇਲਸਿਸ ਸੈਂਟਰ ਵਿੱਚ ਮਰੀਜ਼ਾਂ ਨੂੰ ਮੁਫ਼ਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਕੱਲੀ ਸਰਕਾਰ ਕੁਝ ਵੀ ਨਹੀਂ ਕਰ ਸਕਦੀ, ਇਹ ਸਭ ਕੁਝ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਾਹਿਰ ਡਾਕਟਰ ਪੋਸਟਾਂ ਲਈ ਵਾਕ ਇਨ ਇੰਟਰਵਿਊ ਲੈ ਕੇ ਭਰਤੀ ਕੀਤੀ ਜਾ ਰਹੀ ਹੈ ਤਾਂ ਕਿ ਮਾਹਿਰ ਡਾਕਟਰਾਂ ਦੀ ਘਾਟ ਪੂਰੀ ਹੋ ਸਕੇ। ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਸੁਲਤਾਨਪੁਰ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉਪਲ, ਐੱਸਐੱਸਪੀ ਕੰਵਰਜੀਤ ਕੌਰ, ਐੱਸਡੀਐੱਮ ਭੁਲੱਥ ਬਲਬੀਰ ਰਾਜ ਸਿੰਘ, ਡੀਐੱਸਪੀ ਭੁਲੱਥ ਸੰਦੀਪ ਸਿੰਘ ਮੰਡ, ਸੇਵਾ ਸੁਸਾਇਟੀ ਦੇ ਫਲਜਿੰਦਰ ਸਿੰਘ ਇਟਲੀ, ਸਰਪੰਚ ਮੋਹਨ ਸਿੰਘ ਡਾਲਾ ਹਾਜ਼ਰ ਸਨ।