ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਅਗਸਤ
ਸਥਾਨਕ ਡਾਲੀ ਮੈਰੇਜ ਪੈਲੇਸ ਨੇੜੇ ਏਐੱਸ ਬਿੱਲਾ ਕਲੋਨੀ ’ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਤੜਕਸਾਰ ਲੋਕਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਸੋਨੀਆ ਨਾਂ ਦੀ ਔਰਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਐਕਟਿਵਾ ’ਤੇ ਦੋ ਨੌਜਵਾਨ ਉਨ੍ਹਾਂ ਦੀ ਗਲੀ ਵਿਚ ਚੱਕਰ ਲਾ ਰਹੇ ਸਨ, ਜਿਸ ਦਾ ਉਸ ਨੇ ਇਤਰਾਜ਼ ਕੀਤਾ ਸੀ। ਲੰਘੀ ਰਾਤ ਉਸ ਦੀ ਬੇਟੀ ਦੇ ਫੋਨ ’ਤੇ ਕਿਸੇ ਨੇ ਵਟਸਐਪ ਕਾਲ ਕੀਤੀ। ਫੋਨ ਕਰਨ ਵਾਲਾ ਉਨ੍ਹਾਂ ਦੀ ਬੇਟੀ ਨੂੰ ਧਮਕੀਆਂ ਦੇ ਰਿਹਾ ਸੀ ਤੇ ਦੋ ਘੰਟਿਆਂ ਬਾਅਦ ਹੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚੱਲਣ ਲੱਗ ਪਈਆਂ। ਉਨ੍ਹਾਂ ਨੇ ਆਪਣੇ ਬੈੱਡ ਵਿਚ ਲੱਗੀ ਗੋਲੀ ਦਾ ਨਿਸ਼ਾਨ ਵੀ ਪੁਲੀਸ ਨੂੰ ਦਿਖਾਇਆ।