ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 10 ਫਰਵਰੀ
ਗੁਰੂ ਰਵਿਦਾਸ ਦੇ ਪ੍ਰਕਾਸ਼ ਉਤਸਵ ਦੇ ਸਬੰਧੀ ਅੰਮ੍ਰਿਤ ਬਾਣੀ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੇ ਮੁਹੱਲਾ ਸੱਗਰਾਂ ਵਿੱਚ ਪੁੱਜਣ ’ਤੇ ਪਤਵੰਤਿਆਂ ਦਾ ਸਿਰੋਪੇ ਪਾ ਕੇ ਅਤੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਆਦਮਪੁਰ ਦੀ ਪਰਿਕਰਮਾ ਕਰਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਈ। ਇਸ ਮੌਕੇ ਸੋਹਣ ਲਾਲ ਜੱਸੀ, ਕੈਪਟਨ ਹਰੰਬਸ ਸਿੰਘ, ਸਵਰਨ ਜੀਤ ਸਿੰਘ, ਜੇ.ਪੀ. ਸਹੋਤਾ, ਚੌਧਰੀ ਰਾਮ ਲਾਲ ਸਹੋਤਾ, ਕਸ਼ਮੀਰੀ ਲਾਲ ਹਾਜ਼ਰ ਸਨ।