ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਲੜਕੀਆਂ ਲਈ ਨਵੀਆਂ ਬਣਾਈਆਂ ਜਾ ਰਹੀਆਂ ਹਾਕੀ, ਬਾਸਕਟਬਾਲ ਤੇ ਅਥਲੈਟਿਕਸ ਦੀਆਂ ਅਕੈੈਡਮੀਆਂ ਦੇ ਚੋਣ ਟਰਾਇਲ ਅੱਜ ਪੀਏਪੀ ਕੈਂਪਸ ’ਚ ਸ਼ੁਰੂ ਹੋਏ। ਇਨ੍ਹਾਂ ਦਾ ਉਦਘਾਟਨ ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਹਿਲਾ ਖਿਡਾਰੀਆਂ ਲਈ ਵੱਖਰਾ ਖੇਡ ਵਿੰਗ ਸਥਾਪਤ ਕੀਤਾ ਗਿਆ ਹੈ ਤੇ ਹੁਣ ਸਿੱਖ ਲੜਕੀਆਂ ਲਈ ਹਾਕੀ, ਅਥਲੈਟਿਕਸ ਤੇ ਬਾਸਕਟਾਬਲ ਦੀਆਂ ਅਕੈਡਮੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਚੁਣੀਆਂ ਗਈਆਂ ਖਿਡਾਰਨਾਂ ਨੂੰ ਮੁਫਤ ਖਾਣਾ, ਰਿਹਾਇਸ਼, ਕੋਚਿੰਗ, ਪੜ੍ਹਾਈ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਐੱਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ, ਅਜ਼ਾਦਦੀਪ ਸਿੰਘ, ਗੁਰਮੀਤ ਸਿੰਘ ਮੀਤਾ, ਓਲੰਪੀਅਨ ਗੁਰਮੇਲ ਸਿੰਘ, ਹਰਦੀਪ ਸਿੰਘ, ਪ੍ਰੋ. ਸੁਖਬੀਰ ਸਿੰਘ, ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ, ਹਰਪ੍ਰੀਤ ਕੌਰ ਬਰਨਾਲਾ, ਅਰਜਨਾ ਐਵਾਰਡੀ ਰਾਜਬੀਰ ਕੌਰ, ਪਰਮਿੰਦਰ ਕੌਰ ਪਨੂੰ ਅਤੇ ਹੋਰ ਹਾਜ਼ਰ ਸਨ।