ਮੁਕੇਰੀਆਂ ਦੀਆਂ 16 ਦਾਣਾ ਮੰਡੀਆਂ ਵਿੱਚ ਸਟਾਫ ਦੀ ਭਾਰੀ ਘਾਟ : The Tribune India

ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਕੌੜਾ ਸੱਚ

ਮੁਕੇਰੀਆਂ ਦੀਆਂ 16 ਦਾਣਾ ਮੰਡੀਆਂ ਵਿੱਚ ਸਟਾਫ ਦੀ ਭਾਰੀ ਘਾਟ

ਮੁਕੇਰੀਆਂ ਦੀਆਂ 16 ਦਾਣਾ ਮੰਡੀਆਂ ਵਿੱਚ ਸਟਾਫ ਦੀ ਭਾਰੀ ਘਾਟ

ਮਾਰਕੀਟ ਕਮੇਟੀ ਮੁਕੇਰੀਆਂ ਦੇ ਦਫ਼ਤਰ ਦਾ ਬਾਹਰੀ ਦ੍ਰਿਸ਼।

ਜਗਜੀਤ ਸਿੰਘ

ਮੁਕੇਰੀਆਂ, 23 ਸਤੰਬਰ

ਝੋਨੇ ਦੀ ਖ਼ਰੀਦ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਪਰ ਮਾਰਕੀਟ ਕਮੇਟੀ ਮੁਕੇਰੀਆਂ ਅਧੀਨ ਆਉਂਦੀਆਂ 16 ਦਾਣਾ ਮੰਡੀਆਂ ਅਤੇ 2 ਸਬਜ਼ੀ ਮੰਡੀਆਂ ਨੂੰ ਸਕੱਤਰ ਤੋਂ ਬਾਂਝੀਆਂ ਹੋਣ ਕਾਰਨ ਇਸ ਵਾਰ ਕਿਸਾਨਾਂ ਤੇ ਆੜ੍ਹਤੀਆਂ ਨੂੰ ਖੱਜਲ ਖੁਆਰੀ ਝੱਲਣੀ ਪੈ ਸਕਦੀ ਹੈ। ਮਾਰਕੀਟ ਕਮੇਟੀ ਦੇ ਸੂਤਰਾਂ ਅਨੁਸਾਰ ਜਨਵਰੀ 2022 ਤੋਂ ਕਮੇਟੀ ਦੇ ਸਕੱਤਰ ਦੀ ਬਤੌਰ ਡਿਪਟੀ ਡੀਐਮਓ ਪਦਉਨਤੀ ਉਪਰੰਤ ਉਨ੍ਹਾ ਦਾ ਤਬਾਦਲਾ ਹੁਸ਼ਿਆਰਪੁਰ ਵਿਖੇ ਹੋ ਗਿਆ ਸੀ। ਕਣਕ ਦੀ ਖ਼ਰੀਦ ਉਨ੍ਹਾਂ ਨੂੰ ਵਾਧੂ ਚਾਰਜ ਦੇ ਕੇ ਅਧਿਕਾਰੀਆਂ ਵਲੋ ਪੂਰੀ ਕੀਤੀ ਗਈ ਅਤੇ ਹੁਣ ਵੀ ਮੁਕੇਰੀਆਂ ਦਾ ਚਾਰਜ ਹੁਸ਼ਿਆਰਪੁਰ ਦੇ ਇੱਕ ਸਕੱਤਰ ਨੂੰ ਦਿੱਤਾ ਗਿਆ ਹੈ।

ਮਾਰਕੀਟ ਕਮੇਟੀ ਵਿੱਚ ਮੰਡੀ ਸੁਪਰਵਾਈਜ਼ਰਾਂ ਦੀਆਂ 7 ਆਸਾਮੀਆਂ ਹਨ, ਜਿਨ੍ਹਾਂ ਵਿੱਚੋਂ ਕੇਵਲ ਦੋ ਹੀ ਮੰਡੀ ਸੁਪਰਵਾਈਜ਼ਰ ਹਨ। ਆਕਸ਼ਨ ਰਿਕਾਰਡ ਦੀਆਂ 9 ਅਸਾਮੀਆ ਵਿੱਚੋਂ 2 ਹੀ ਪੁਰ ਹਨ, ਕਲਰਕਾਂ ਦੀਆ ਚਾਰ ਅਸਾਮੀਆਂ ਵਿੱਚੋਂ ਆਊਟ ਸੋਰਸਿੰਗ ਰਾਹੀਂ ਕੇਵਲ ਇੱਕ ਹੀ ਕਲਰਕ ਦੀ ਪੋਸਟ ਭਰੀ ਹੋਈ ਹੈ। ਦਰਜਾ ਚਾਰ ਮੁਲਾਜ਼ਮਾਂ ਦੀਆਂ ਵੀ 5 ਵਿੱਚੋਂ 3 ਅਸਾਮੀਆ ਖਾਲੀ ਹਨ। ਮਾਰਕੀਟ ਕਮੇਟੀ ਮੁਕੇਰੀਆਂ ਅਧੀਨ 16 ਦਾਣਾ ਮੰਡੀਆਂ ਅਤੇ ਮੁਕੇਰੀਆਂ ਤੇ ਤਲਵਾੜਾ ਸਮੇਤ ਦੋ ਸਬਜ਼ੀ ਮੰਡੀਆਂ ਆਉਂਦੀਆਂ ਹਨ।

ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਨੇਕ ਸਿੰਘ ਭੱਜਲ ਅਤੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਵਾਲੀ ਹੈ ਅਤੇ ਹਰ ਵਾਰ ਝੋਨੇ ਦੇ ਸੀਜ਼ਨ ਵਿੱਚ ਨਮੀ ਦਾ ਬਹਾਨਾ ਲਗਾ ਕੇ ਸ਼ੈਲਰ ਮਾਲਕ ਕਿਸਾਨਾਂ ਨੂੰ ਕੱਟ ਲਗਾ ਕੇ ਅੰਨ੍ਹੀ ਲੁੱਟ ਕਰਦੇ ਹਨ। ਅਜਿਹੇ ਵਿੱਚ ਵਾਧੂ ਚਾਰਜ ਵਾਲੇ ਮਾਰਕੀਟ ਕਮੇਟੀ ਸਕੱਤਰ ਰਾਹੀਂ ਇਹ ਲੁੱਟ ਨਹੀਂ ਰੋਕੀ ਜਾ ਸਕੇਗੀ।

ਉਨ੍ਹਾਂ ਕਿਹਾ ਕਿ ਜਿਹੜੀ ਕਮੇਟੀ ਵਿੱਚ ਅੱਧਿਓਂ ਵੱਧ ਮੰਡੀ ਸੁਪਰਵਾਈਜ਼ਰਾਂ, 9 ਵਿਚੋਂ 7 ਆਕਸ਼ਨ ਰਿਕਾਰਡਰਾਂ, 7 ਵਿੱਚੋਂ 4 ਮੰਡੀ ਸੁਪਰਵਾਈਜ਼ਰਾਂ ਅਤੇ 4 ਵਿਚੋਂ 3 ਕਲਰਕਾਂ ਦੀ ਘਾਟ ਹੋਵੇ, ਉੱਥੇ ਸੁਚਾਰੂ ਖ਼ਰੀਦ ਪ੍ਰਬੰਧਾਂ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ।

ਜ਼ਿਲ੍ਹਾ ਮੰਡੀ ਅਫਸਰ ਨੇ ਸਟਾਫ ਦੀ ਘਾਟ ਮੰਨੀ

ਜ਼ਿਲ੍ਹਾ ਮੰਡੀ ਅਫਸਰ ਗੁਰਕ੍ਰਿਪਾਲ ਸਿੰਘ ਨੇ ਕਿਹਾ ਕਿ ਸਕੱਤਰਾਂ ਸਮੇਤ ਹੋਰ ਸਟਾਫ ਦੀ ਘਾਟ ਸਾਰੇ ਸੂਬੇ ਅੰਦਰ ਹੀ ਚੱਲ ਰਹੀ ਹੈ ਅਤੇ ਲੱਗਪੱਗ ਹਰ ਜਿਲ੍ਹੇ ਅੰਦਰ ਸਕੱਤਰਾਂ ਨੂੰ ਵਧੀਕ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਸਰਕਾਰ ਨੁੰ ਪਹਿਲਾਂ ਵੀ ਰਿਪੋਰਟ ਭੇਜੀ ਜਾ ਚੁੱਕੀ ਹੈ ਅਤੇ ਮੁੜ ਤੋਂ ਲਿਖਿਆ ਗਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਸ਼ਹਿਰ

View All