ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 30 ਅਕਤੂਬਰ
ਇਲਾਕੇ ਵਿਚ ਅੱਜ ਸਵੇਰੇ ਆਦਮਪੁਰ-ਅਲਾਵਲਪੁਰ ਰੋਡ ’ਤੇ ਸਥਿਤ ਨਰਸਿੰਗ ਕਾਲਜ ਨੇੜੇ ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਹੋਣ ਕਾਰਨ ਹੇਮ ਲੱਤਾ ਅਤੇ ਓਂਕਾਰ ਸਿੰਘ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਪਿੰਡ ਜਡਿਆਲਾ ਨੇੜੇ ਕਾਰ ਅਤੇ ਐਕਟਿਵਾ ਵਿਚਾਲੇ ਟੱਕਰ ਹੋਣ ਕਾਰਨ ਮੋਨਿਕਾ ਅਤੇ ਹਰਜੀਤ ਕੌਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਕਠਾਰ ਲਾਗੇ ਹੋਏ ਹਾਦਸੇ ਵਿਚ ਹਰੀਓਮ, ਗੁਰਬਖਸ਼ ਸਿੰਘ ਅਤੇ ਵੇਦ ਪ੍ਰਕਾਸ਼ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਆਦਮਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ।