ਭਗਵਾਨ ਦਾਸ ਸੰਦਲ
ਦਸੂਹਾ, 6 ਮਈ
ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਵਿੱਚ ਕਾਮਰਸ ਵਿਭਾਗ ਵੱਲੋਂ ਵੈਲਯੂ ਐਡਿਡ ਕੋਰਸਾਂ ਤਹਿਤ ਪ੍ਰਿੰਸੀਪਲ ਡਾ. ਵਰਿੰਦਰ ਕੌਰ ਦੀ ਅਗਵਾਈ ਹੇਠ ਈ-ਫਾਈਲਿੰਗ ਆਫ ਇਨਕਮ ਟੈਕਸ ਐਂਡ ਜੀ.ਐਸ.ਟੀ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਦਾ ਉਦਘਾਟਨ ਮੁੱਖ ਬੁਲਾਰੇ ਵਜੋਂ ਪੁੱਜੇ ਇਲਾਕੇ ਦੇ ਨਾਮਵਰ ਚਾਰਟਿਡ ਅਕਾਊਟੈਂਟ ਸ਼ੁਸ਼ੀਲ ਚੱਢਾ ਨੇ ਕੀਤਾ। ਡਾ. ਵਰਿੰਦਰ ਕੌਰ ਨੇ ਮਹਿਮਾਨਾਂ ਨੂੰ ਰਸਮੀ ਜੀ ਆਇਆ ਆਖਦਿਆਂ ਸੈਮੀਨਾਰ ਦੀ ਪ੍ਰਾਸੰਗਿਕਤਾ ਬਿਆਨ ਕੀਤੀ। ਸ੍ਰੀ ਚੱਢਾ ਨੇ ਵਿਦਿਆਰਥੀਆਂ ਨਾਲ ਨਿਯਮਾਂ ਮੁਤਾਬਕ ਇਨਕਮ ਟੈਕਸ ਅਤੇ ਜੀਐੱਸਟੀ ਬਚਾਉਣ ਦੇ ਨੁਕਸੇ ਸਾਂਝੇ ਕਰਦਿਆ ਟੈਕਸ਼ੇਸ਼ਨ ਦੀ ਪ੍ਰੈਕਟੀਕਲ ਜਾਣਕਾਰੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਸ੍ਰੀ ਚੱਢਾ ਨੇ ਸਹਿਜਤਾ ਨਾਲ ਜਵਾਬ ਦਿੱਤੇ। ਪ੍ਰਿੰ. ਡਾ. ਵਰਿੰਦਰ ਕੌਰ ਨੇ ਸ੍ਰੀ ਚੱਢਾ ਦਾ ਧੰਨਵਾਦ ਕਰਦਿਆਂ ਸੈਮੀਨਾਰ ਕਰਵਾਉਣ ਦੇ ਸੁੱਚਜੇ ਪ੍ਰਬੰਧਾਂ ਲਈ ਕਾਮਰਸ ਵਿਭਾਗ ਦੇ ਮੁਖੀ ਡਾ. ਰਮਨੀਕ ਕੌਰ, ਇਚਾਰਜ਼ ਡਾ. ਰਜਨੀ ਦੇਵੀ ਅਤੇ ਅਸਿ. ਪ੍ਰੋ. ਜਸਵਿੰਦਰ ਕੌਰ ਦੀ ਸ਼ਲਾਘਾ ਕੀਤੀ।