ਹੁਸ਼ਿਆਰਪੁਰ (ਪੱਤਰ ਪੇ੍ਰਕ): ਪੀ.ਸੀ.ਐਸ (ਜੁਡੀਸ਼ੀਅਲ) ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿਚ ਸੇਂਟ ਸੋਲਜਰ ਲਾਅ ਕਾਲਜ ਦੇ ਪੀ.ਸੀ.ਐਸ ਸੈਂਟਰ ਦੇ ਵਿਦਿਆਰਥੀ ਜੱਜ ਚੁਣੇ ਗਏ ਹਨ। ਕਾਲਜ ਦੇ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਦੱਸਿਆ ਕਿ ਜਨਰਲ ਸ਼੍ਰੇਣੀ ਵਿਚ ਕੇਸ਼ਵ ਅਗਨੀਹੋਤਰੀ ਅਤੇ ਪਰਮਿੰਦਰ ਪਿੰਦੂ ਨੇ ਸਫ਼ਲਤਾ ਹਾਸਲ ਕੀਤੀ ਹੈ। ਡਾਇਰੈਕਟਰ ਡਾ. ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਕੇਸ਼ਵ ਅਗਨੀਹੋਤਰੀ ਫ਼ਗਵਾੜਾ ਵਿਖੇ ਸਹਾਇਕ ਜ਼ਿਲ੍ਹਾ ਅਟਾਰਨੀ ਵਜੋਂ ਤੇ ਪਰਮਿੰਦਰ ਪਿੰਦੂ ਸਹਾਇਕ ਪ੍ਰੋਫ਼ੈਸਰ ਵਜੋਂ ਕੰਮ ਕਰ ਰਹੇ ਹਨ।