ਆਦਮਪੁਰ ਦੋਆਬਾ (ਜਲੰਧਰ) (ਪੱਤਰ ਪ੍ਰੇਰਕ): ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਜਲੰਧਰ ਵਿੱਚ ਲਗਾਏ ਗਏ ਰੁਜ਼ਗਾਰ ਮੇਲੇ ਦੌਰਾਨ 351 ਉਮੀਦਵਾਰ ਬੀ.ਪੀ.ਓ. ਸੈਂਟਰ ਮੁਹਾਲੀ ਵਿੱਚ ਨੌਕਰੀ ਲਈ ਸ਼ਾਰਟਲਿਸਟ ਕੀਤੇ ਗਏ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਰੁਜ਼ਗਾਰ ਮੇਲੇ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਰੁਜ਼ਗਾਰ ਮੇਲੇ ਵਿੱਚ ਪੰਜ ਨਾਮੀ ਬੀ.ਪੀ.ਓ. ਕੰਪਨੀਆਂ, ਜਿਨ੍ਹਾਂ ਵਿੱਚ ਟੈੱਕ ਮਹਿੰਦਰਾ, ਵਿੰਡੋ ਟੈਕਨਾਲੋਜੀ, ਟੈਲੀ ਪਰਫਾਰਮੈਂਸ, ਡਾ. ਆਰਆਈਟੀਐੱਮ ਅਤੇ ਹਾਈ ਪੁਆਇੰਟ ਸ਼ਾਮਲ ਹਨ, ਨੇ ਸ਼ਿਰਕਤ ਕਰਦਿਆਂ ਨੌਕਰੀ ਲਈ ਨੌਜਵਾਨਾਂ ਦੀ ਇੰਟਰਵਿਊ ਲਈ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਇੰਟਰਵਿਊ ਦਾ ਦੂਜਾ ਗੇੜ ਮੁਹਾਲੀ ਵਿੱਚ ਹੋਵੇਗਾ।