ਸ਼ਾਹਕੋਟ: ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਸ਼ਾਹਕੋਟ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਜਵਾ ਕਲਾਂ, ਸਰਕਾਰੀ ਮਿਡਲ ਸਕੂਲ ਰੌਤ ਅਤੇ ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਸਕੂਲ ਮਲਸੀਆਂ ਵਿਚ ਵੱਖ-ਵੱਖ ਪ੍ਰਕਾਰ ਦੇ ਸੈਂਕੜੇ ਬੂਟੇ ਲਗਾਏ। ਬੈਂਕ ਦੇ ਚੀਫ ਮੈਨੇਜਰ ਸੰਜੀਵ ਚੰਦਰਾ ਨੇ ਕਿਹਾ ਕਿ ਹਰਿਆਲੀ ਪੈਦਾ ਕਰਨ ਨਾਲ ਹੀ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਬੈਂਕ ਦੇ ਫੀਲਡ ਅਫਸਰ ਕੌਸ਼ਲ ਕਿਸ਼ੋਰ ਦਿਵੇਦੀ ਨੇ ਕਿਹਾ ਕਿ ਬੂਟੇ ਲਗਾ ਕੇ ਉਨ੍ਹਾਂ ਦੇ ਪਾਲਣ-ਪੋਸ਼ਣ ਕੀਤੇ ਜਾਣ ਨਾਲ ਹੀ ਆਉਣ ਵਾਲੀ ਪੀੜ੍ਹੀ ਸ਼ੁੱਧ ਹਵਾ ਵਿਚ ਸਾਹ ਲੈਣ ਦੇ ਸਮੱਰਥ ਹੋ ਸਕਦੀ ਹੈ। ਇਸ ਮੌਕੇ ਦੇਵ ਰਾਜ, ਮਨਿੰਦਰ ਕੁਮਾਰ, ਅਰੁਨ ਜੱਸਲ, ਜਤਿੰਦਰ ਕੌਰ, ਰਾਜਵਿੰਦਰ ਸਿੰਘ, ਦੀਪਕਾ, ਪਾਲਾ, ਰਾਜੀਵ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ