ਦਸੂਹਾ: ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ‘ਰੌਣਕ ਧੀਆਂ ਦੀ’ ਸਿਰਲੇਖ ਹੇਠ ਕਰਵਾਏ ਸਮਾਗਮ ਦੀ ਅਗਵਾਈ ਪ੍ਰਿੰਸੀਪਲ ਨਰਿੰਦਰ ਕੌਰ ਘੁੰਮਣ ਨੇ ਕੀਤੀ, ਜਦੋਕਿ ਡਾ. ਅਮਰਜੀਤ ਕੌਰ ਕਾਲਕਟ ਵੱਲੋਂ ਉਲੀਕੀ ਸੁਚੱਜੀ ਰੂਪਰੇਖਾ ਕਾਰਨ ਪ੍ਰੋਗਰਾਮ ਯਾਦਗਾਰੀ ਹੋ ਨਬਿੜਿਆ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਬੀਬੀ ਦਵਿੰਦਰ ਕੌਰ ਰੰਧਾਵਾ ਨੇ ਕੀਤਾ। ਇਸ ਮੌਕੇ ਪ੍ਰੀਤ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਨੀਰੂ ਕੋਹਲੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ‘ਰੌਣਕ ਧੀਆਂ ਦੀ’ ਦਾ ਖਿਤਾਬ ਬੀਏ ਭਾਗ ਦੂਸਰਾ ਦੀ ਸੰਦੀਪ ਕੌਰ ਨੂੰ ਮਿਲਿਆ। ਇਸ ਮੌਕੇ ਕਾਲਜ ਦੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਕੁਸੁਮ ਪਾਂਧੀ ਨੂੰ ਫੁਲਕਾਰੀ ਦੇ ਕੇ ਸਨਮਾਨਿਆ ਗਿਆ। -ਪੱਤਰ ਪ੍ਰੇਰਕ