ਜਸਬੀਰ ਸਿੰਘ ਚਾਨਾ
ਫਗਵਾੜਾ, 29 ਜਨਵਰੀ
ਫਗਵਾੜਾ ਤੋਂ ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਨੇ ਅੱਜ ਹਰਗੋਬਿੰਦ ਨਗਰ ਖੇਤਰ ’ਚ ਚੋਣ ਦਫ਼ਤਰ ਖੋਲ੍ਹ ਦਿੱਤਾ ਹੈ ਜਿਸ ਦਾ ਉਦਘਾਟਨ ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਚੌਧਰੀ ਸਵਰਨਾ ਰਾਮ ਨੇ ਕੀਤਾ। ਉਨ੍ਹਾਂ ਆਪਣੇ ਭਾਸ਼ਨ ’ਚ ਕਿਹਾ ਕਿ ਸ਼੍ਰੀ ਸਾਂਪਲਾ ਇੱਕ ਮਿਹਨਤੀ ਆਗੂ ਹਨ ਜੋ ਲੋਕਾਂ ਦੀ ਹਰ ਨਬਜ਼ ਨੂੰ ਪਛਾਣਦੇ ਹਨ ਤੇ ਇਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜੇਸ਼ ਬਾਂਘਾ, ਮੀਨਾ ਪਰਮਾਰ, ਨਰਿੰਦਰ ਰਾਣਾ, ਅਨਿਲ ਸੱਚਰ, ਪੰਕਜ ਚਾਵਲਾ, ਰਮੇਸ ਸਚਦੇਵਾ, ਸ਼ਿਵ ਹਾਂਡਾ, ਸਤੀਸ਼ ਬੱਗਾ, ਸੁਰਿੰਦਰ ਚੋਪੜਾ, ਸਵਰਨ ਸਿੰਘ, ਚੌਧਰੀ ਗੁਰਦੇਵ ਸਿੰਘ, ਭਾਰਤੀ ਸ਼ਰਮਾ, ਅਸ਼ੋਕ ਸੇਠੀ, ਕਵਿਤਾ ਆਹੂਜਾ, ਸੁਨੀਲ ਮਦਾਨ ਵੀ ਸ਼ਾਮਲ ਸਨ।