ਪੰਜਾਬ ਗ੍ਰਾਮੀਣ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼ : The Tribune India

ਪੰਜਾਬ ਗ੍ਰਾਮੀਣ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼

ਪੰਜਾਬ ਗ੍ਰਾਮੀਣ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼

ਚੋਰਾਂ ਵੱਲੋਂ ਪੁੱਟੇ ਹੋਏ ਦਰਾਜ਼ ਦੇਖਦੇ ਹੋਏ ਐੱਸ.ਐੱਚ.ਓ.।

ਜਸਬੀਰ ਸਿੰਘ ਚਾਨਾ

ਫਗਵਾੜਾ, 2 ਅਕਤੂਬਰ

ਇਥੋਂ ਦੇ ਬੰਗਾ ਰੋਡ ’ਤੇ ਸਥਿਤ ਪੰਜਾਬ ਗ੍ਰਾਮੀਣ ਬੈਂਕ ਨੂੰ ਲੁੱਟਣ ਆਏ ਚੋਰਾਂ ਦੀ ਕੋਸ਼ਿਸ਼ ਉਸ ਸਮੇਂ ਅਸਫ਼ਲ ਹੋ ਗਈ ਜਦੋਂ ਲੁੱਟ ਸਮੇਂ ਅਚਾਨਕ ਬੈਂਕ ਅਧਿਕਾਰੀ ਚੈਕਿੰਗ ਕਰਨ ਮੌਕੇ ’ਤੇ ਆ ਗਏ ਤਾਂ ਚੋਰ ਉਨ੍ਹਾਂ ਦੀ ਆਵਾਜ਼ ਸੁਣ ਕੇ ਆਪਣਾ ਸਾਮਾਨ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਏ।

ਬੈਂਕ ਮੈਨੇਜਰ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਬੈਂਕ ਬੰਦ ਕਰਕੇ ਗਏ ਸਨ ਤੇ ਅੱਜ 2 ਅਕਤੂਬਰ ਦੀ ਛੁੱਟੀ ਹੋਣ ਕਰਕੇ ਉਹ ਅਚਾਨਕ ਆਪਣੇ ਗਾਰਡ ਨੂੰ ਨਾਲ ਲੈ ਕੇ ਬੈਂਕ ਚੈੱਕ ਕਰਨ ਆਏ ਤਾਂ ਚੋਰਾਂ ਨੇ ਬੈਂਕ ਦੀ ਪਿਛਲੀ ਕੰਧ ਨੂੰ ਨਾਲ ਲੱਗਦੇ ਪਲਾਟ ’ਚ ਦਾਖ਼ਲ ਹੋ ਕੇ ਪਾੜ ਲਾ ਲਿਆ ਤੇ ਬੈਂਕ ’ਚ ਦਾਖ਼ਲ ਹੋ ਗਏ ਤੇ ਉਨ੍ਹਾਂ ਬੈਂਕ ਦੇ ਕਈ ਦਰਾਜਾਂ ਨੂੰ ਪੁੱਟ ਲਿਆ। ਜਦੋਂ ਚੋਰਾਂ ਨੂੰ ਸ਼ਟਰ ਦੀ ਆਵਾਜ਼ ਆਈ ਤਾਂ ਇੱਕਦਮ ਉਹ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਐੱਸ.ਐੱਚ.ਓ ਸਿਟੀ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਹ ਸ਼ਟਰ ਦੀ ਆਵਾਜ਼ ਸੁਣ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਬੈਂਕ ਦੇ ਲਾਕਰਾਂ ਨੂੰ ਕੱਟਣ ਲਈ ਲਿਆਂਦਾ ਦੋ ਸਿਲੰਡਰ ਆਕਸੀਜਨ, ਇੱਕ ਗੈਸ ਸਿਲੰਡਰ, ਚਾਬੀਆਂ, ਰੈਂਚ ਤੇ ਪੇਚਕਸ ਮੌਕੇ ਤੋਂ ਬਰਾਮਦ ਕਰ ਲਏ ਹਨ ਤੇ ਕੈਮਰਿਆਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਤੇ ਮੌਕੇ ’ਤੇ ਫ਼ਿੰਗਰ ਪ੍ਰਿੰਟ ਮਾਹਿਰ ਵੀ ਬੁਲਾਏ ਗਏ ਹਨ। ਪੁਲੀਸ ਨੇ ਧਾਰਾ 380, 457 ਤੇ ਹੋਰ ਧਾਰਾਵਾ ਤਹਿਤ ਕੇਸ ਦਰਜ ਕਰ ਲਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All