ਸੜਕ ਬਣੀ ਨਹੀਂ ਵਿਧਾਇਕ ਨੇ ਉਦਘਾਟਨ ਕਾਹਦਾ ਕੀਤਾ: ਸੈਣੀ

ਸੜਕ ਬਣੀ ਨਹੀਂ ਵਿਧਾਇਕ ਨੇ ਉਦਘਾਟਨ ਕਾਹਦਾ ਕੀਤਾ: ਸੈਣੀ

ਉਦਘਾਟਨੀ ਪੱਥਰ ਅਤੇ ਸੜਕ ਦੀ ਤਰਸਯੋਗ ਹਾਲਤ।

ਬਲਾਚੌਰ (ਗੁਰਦੇਵ ਸਿੰਘ ਗਹੂੰਣ): ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਬਲਾਚੌਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਅਜਿਹੇ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਧੜਾ-ਧੜ ਕੀਤੇ ਜਾ ਰਹੇ ਹਨ, ਜਿਨ੍ਹਾਂ ’ਤੇ ਅਜੇ ਸਬੰਧਤ ਵਿਭਾਗਾਂ ਵੱਲੋਂ ਕੰਮ ਆਰੰਭੇ ਹੀ ਨਹੀਂ ਗਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਰਦੇਵ ਸਿੰਘ ਸੈਣੀ ਸਾਬਕਾ ਮੈਂਬਰ ਬਲਾਕ ਸਮਿਤੀ ਬਲਾਚੌਰ ਨੇ ਕਿਹਾ ਕਿ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਬੀਤੀ 24 ਨਵੰਬਰ ਨੂੰ ਉਨ੍ਹਾਂ ਦੇ ਪਿੰਡ ਕੰਗਣਾ ਬੇਟ ਵਿੱਚ ਕੰਗਣਾ ਬੇਟ ਤੋਂ ਜੱਟਪੁਰ (ਲੰਬਾਾਈ ਲਗਪਗ ਪੌਣਾ ਕਿਲੋਮੀਟਰ) ਅਤੇ ਕੰਗਣਾ ਬੇਟ ਤੋਂ ਮਹਿਮੂਦਪੁਰ (ਲੰਬਾਈ ਲਗਪਗ ਡੇਢ ਕਿਲੋਮੀਟਰ) ਲਿੰਕ ਸੜਕਾਂ ਦੇ ਉਦਘਾਟਨ ਕੀਤੇ ਅਤੇ ਦੋਹਾਂ ਸੜਕਾਂ ਉੱਤੇ ਪੌਣੇ 73 ਲੱਖ ਰੁਪਏ ਖਰਚ ਕੇ ਮੰਡੀ ਬੋਰਡ ਵੱਲੋਂ ਨਵੀਂਆਂ ਉਸਾਰੀਆਂ ਗਈਆਂ ਲਿੰਕ ਸੜਕਾਂ ਦਾ ਉਦਘਾਟਨ ਕਰਨ ਦੀ ਜਿਹੜੀ ਗੱਲ ਕਹੀ ਗਈ ਹੈ, ਉਹ ਸਰਾਸਰ ਝੂਠ ਹੈ, ਕਿਉਂਕਿ ਉੱਥੇ ਤਾਂ ਮੰਡੀ ਬੋਰਡ ਵਲੋਂ ਅਜੇ ਤੱਕ ਇੱਕ ਧੇਲਾ ਵੀ ਨਹੀਂ ਖਰਚਿਆ ਗਿਆ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਬਲਾਚੌਰ ਵੱਲੋਂ ਸਾਲ 2013 ਦੌਰਾਨ ਕੰਗਣਾ ਬੇਟ ਤੋਂ ਜੱਟਪੁਰ ਲਿੰਕ ਸੜਕ ਉੱਤੇ ਪੱਥਰ ਪਾਇਆ ਗਿਆ ਸੀ ਪਰ ਪਿੰਡ ਵਾਸੀਆਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਪ੍ਰੀਮਿਕਸ ਨਾ ਪਾਈ ਗਈ। ਉਨ੍ਹਾਂ ਮੰਗ ਕੀਤੀ ਕਿ ਦੋਹਾਂ ਲਿੰਕ ਸੜਕਾਂ ’ਤੇ ਤੁਰੰਤ ਕੰਮ ਸ਼ੁਰੂ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।

ਮੇਹਟੀਆਣਾ ਸੜਕ ਦਾ ਨੀਂਹ ਪੱਥਰ ਰੱਖਿਆ

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ 10 ਕਰੋੜ 28 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਕੋਟ ਫ਼ਤੂਹੀ ਤੋਂ ਮੇਹਟਿਆਣਾ ਤੱਕ ਦੀ 18 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ ਰੱਖਿਆ। ਕੋਟ ਫਤੂਹੀ-ਮੇਹਟੀਆਣਾ ਦੀ ਨਹਿਰ ਦੇ ਨਾਲ-ਨਾਲ ਜਾਣ ਵਾਲੀ ਇਹ ਸੜਕ ਪਿਛਲੀ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਬਣਾਈ ਗਈ ਸੀ ਜੋ ਇੱਕ ਸਾਲ ਦੇ ਅੰਦਰ ਹੀ ਟੁੱਟ ਗਈ ਸੀ। ਉਨ੍ਹਾਂ ਦੱਸਿਆ ਕਿ ਅਗਲੇ 5 ਸਾਲ ਲਈ ਇਸ ਸੜਕ ਦੀ ਮੁਰੰਮਤ ਲਈ 75 ਲੱਖ ਰੁਪਏ ਵੀ ਮਨਜ਼ੂਰ ਹੋ ਗਏ ਹਨ। ਇਸ ਮੌਕੇ ਸਰਪੰਚਾਂ, ਪੰਚਾਂ, ਜ਼ਿਲ੍ਹਾ ਪਰੀਸ਼ਦ ਮੈਂਬਰ, ਸਮਿਤੀ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਡਾ. ਰਾਜ ਨੂੰ ਸਿਰੋਪਾ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਸੰਸਥਾ ‘ਕੋਸ਼ਿਸ਼’ ਦੇ ਕੋ-ਚੇਅਰਮੈਨ ਡਾ. ਜਤਿੰਦਰ ਕੁਮਾਰ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All