ਪੱਤਰ ਪ੍ਰੇਰਕ
ਫਗਵਾੜਾ, 7 ਜੂਨ
ਇਥੇ ‘ਆਪ’ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਰਾਵਲਪਿੰਡੀ ਤੋਂ ਦੁੱਗਾਂ ਪੁਲੀ ਤੱਕ ਕਰਵਾਈ ਜਾ ਰਹੀ ਵੇਈਂ ਦੀ ਸਫ਼ਾਈ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸਫ਼ਾਈ ਦੇ ਇਸ ਪ੍ਰਾਜੈਕਟ ’ਤੇ ਕਰੀਬ 10 ਲੱਖ ਰੁਪਏ ਦੀ ਲਾਗਤ ਆਏਗੀ। ਇਸ ਤੋਂ ਇਲਾਵਾ ਨਵਾਂਸ਼ਹਿਰ ਡਵੀਜ਼ਨ ਅਧੀਨ ਨਵਾਂਸ਼ਹਿਰ ਦੇ ਪਿੰਡ ਗੁੱਜਰਪੁਰ ਤੋਂ ਫਗਵਾੜਾ ਸਬ ਡਵੀਜ਼ਨ ਦੀ ਵਾਹਦਾਂ ਮੰਡੀ ਤੱਕ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਡਰੇਨਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖਲਵਾੜਾ-ਬਹੂਆ ਡਰੇਨ, ਕੈਲ ਨਾਲਾ ਤੇ ਫਗਵਾੜਾ ਸਲੈਜ ਦੀ ਸਫ਼ਾਈ ਦਾ ਕਰੀਬ ਵੀਹ ਲੱਖ ਰੁਪਏ ਦਾ ਟੈਂਡਰ ਵੀ ਖੁੱਲ੍ਹ ਗਿਆ ਹੈ ਤੇ ਜਲਦੀ ਹੀ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ। ਜਲੰਧਰ ਡਵੀਜ਼ਨ ਦੇ ਐੱਸਡੀਓ ਖੁਸ਼ਿਵੰਦਰ ਸਿੰਘ ਅਨੁਸਾਰ ਬਰਸਾਤ ਤੋਂ ਪਹਿਲਾਂ ਚਿੱਟੀ ਵੇਈਂ ਤੇ ਡਰੇਨਾਂ ਦੀ ਸਫਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ‘ਆਪ’ ਆਗੂ ਸ਼ੀਤਲ ਪਲਾਹੀ, ਇੰਦਰਜੀਤ ਸਿੰਘ ਖਲਿਆਣ, ਸੇਵਾ ਸਿੰਘ ਸੀਕਰੀ, ਵਿੱਕੀ ਰਾਵਲਪਿੰਡੀ, ਸਟੀਫਨ ਕਾਹਲੋਂ, ਰਾਮਪਾਲ ਸਾਹਨੀ ਸਰਪੰਚ, ਅਮਰੀਕ ਸਿੰਘ ਵੀ ਹਾਜ਼ਰ ਸਨ।