ਸ਼ਾਹਕੋਟ: ਸਿਹਤ ਵਿਭਾਗ ਵੱਲੋਂ ਬੱਚਿਆਂ ਟੀਕਾਕਰਨ ਸੈਸ਼ਨਾਂ ਦਾ ਐਸ.ਐਮ.ਓ ਸ਼ਾਹਕੋਟ ਅਤੇ ਬੀ.ਈ.ਈ ਨੇ ਅਚਨਚੇਤ ਜਾਇਜ਼ਾ ਲਿਆ। ਹਾਜੀਪੁਰ ਅਤੇ ਸੈਦਪੁਰ ਝਿੜੀ ਵਿਖੇ ਚੱਲ ਰਹੇ ਟੀਕਾਕਰਨ ਸੈਸ਼ਨਾਂ ਦਾ ਜਾਇਜ਼ਾ ਲੈਣ ਮੌਕੇ ਐੱਸ.ਐੱਮ.ਓ ਸ਼ਾਹਕੋਟ ਡਾ ਦਵਿੰਦਰਪਾਲ ਸਿੰਘ ਅਤੇ ਬੀ.ਈ.ਈ ਚੰਦਨ ਮਿਸਰਾ ਨੇ ਕਿਹਾ ਕਿ ਬੱਚਿਆਂ ਨੂੰ ਜਨਮ ਤੋਂ ਲੈ ਕੇ ਡੇਢ ਸਾਲ ਤੱਕ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਵਿਭਾਗ ਵੱਲੋਂ ਟੀਕਾਕਰਨ ਦਾ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ। ਸੌ ਫ਼ੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਮਹੀਨੇ ਵਿਚ ਇਕ ਦਿਨ ਹਰ ਸੈਂਟਰ ਵਿਚ ਟੀਕਾਕਰਨ ਸੈਸ਼ਨ ਲਾਇਆ ਜਾਂਦਾ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਵਾਸਤੇ ਨਿਰਧਾਰਿਤ ਸਡਿਊਲ ਅਨੁਸਾਰ ਬੱਚਿਆਂ ਦੇ ਟੀਕੇ ਲਗਵਾ ਕੇ ਵਿਭਾਗ ਦੇ ਟੀਚੇ ਨੂੰ ਪੂਰਾ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਉਣ। -ਪੱਤਰ ਪ੍ਰੇਰਕ