ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 23 ਜੂਨ
ਜ਼ਿਲ੍ਹਾ ਮੈਜਿਸਟਰੇਟ, ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਰੱਖਿਆ ਮੰਤਰਾਲਿਆ, ਭਾਰਤ ਸਰਕਾਰ ਦੁਆਰਾ ਅਧਿਸੂਚਨਾ ਜਾਰੀ ਕੀਤੀ ਗਈ ਹੈ ਜਿਸ ਤਹਿਤ ਹਵਾਈ ਸੈਨਾ ਸਟੇਸ਼ਨ ਆਦਮਪੁਰ ਦੀ ਬਾਹਰਲੀ ਤਾਰਬੰਦੀ/ਦੀਵਾਰ ਤੋਂ 100 ਮੀਟਰ ਦੇ ਰਿਹਾਇਸ਼ੀ ਅਤੇ ਤਕਨੀਕੀ ਖੇਤਰ ਅਤੇ ਦੀਵਾਰ ਤੋਂ 900 ਮੀਟਰ ਦੇ ਖੇਤਰ ਵਿੱਚ ਆਉਣ ਵਾਲੀ ਜ਼ਮੀਨ ਵਿੱਚ ਇਮਾਰਤ ਬਣਾਉਣ/ਉਸਾਰੀ ਕਰਨ ਜਾਂ ਦਰੱਖਤ ਲਗਾਉਣ ’ਤੇ ਲਿਖਿਤ ਹਦਾਇਤਾਂ ਨਾਲ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਅਧਿਸੂਚਨਾ ਵਿਰੁੱਧ ਜੇਕਰ ਕੋਈ ਵਿਅਕਤੀ/ਸੰਸਥਾ ਇਮਾਰਤ ਉਸਾਰੀ ਜਾਂ ਢਾਂਚਾ ਖੜ੍ਹਾ ਕਰੇਗਾ ਜਾਂ ਦਰੱਖਤ ਲਗਾਏਗਾ ਤਾਂ ਇਹ ਸਜ਼ਾ ਯੋਗ ਅਪਰਾਧ ਹੋਵੇਗਾ।