ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਨਗਰ ਕੌਂਸਲ ਕਰਤਾਰਪੁਰ ਦੇ ਪ੍ਰਧਾਨ ਪ੍ਰਿੰਸ ਅਰੋੜਾ ਨੇ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਵੱਲੋਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਕਾਰੋਬਾਰੀ ਰੁਝੇਵਿਆਂ ਕਾਰਨ ਸ਼ਹਿਰ ਵਾਸੀਆਂ ਨੂੰ ਪੂਰਾ ਸਮਾਂ ਨਾ ਦੇਣਾ ਅਸਤੀਫਾ ਦੇਣ ਦਾ ਮੁੱਖ ਕਾਰਨ ਦੱਸਿਆ ਗਿਆ। ਅੱਜ ਤੋਂ ਨਗਰ ਕੌਂਸਲ ਦੀ ਕਮਾਨ ਅਫ਼ਸਰਸ਼ਾਹੀ ਹਵਾਲੇ ਹੋ ਗਈ ਹੈ। ਨਗਰ ਕੌਂਸਲ ਕਰਤਾਰਪੁਰ ਵਿੱਚ ਪੰਦਰਾਂ ਕੌਂਸਲਰ ਹਨ ਅਤੇ ਇਨ੍ਹਾਂ ਵਿੱਚੋਂ ਛੇ ਕੌਂਸਲਰਾਂ ਨੇ ਕਾਂਗਰਸ ਦੇ ਨਿਸ਼ਾਨ ਅਤੇ ਨੌਂ ਕੌਂਸਲਰਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਦੇਸ ਰਾਜ ਨੇ ਪ੍ਰਧਾਨ ਪ੍ਰਿੰਸ ਅਰੋੜਾ ਵੱਲੋਂ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਹੈ।