ਪੱਤਰ ਪ੍ਰੇਰਕ
ਹੁਸ਼ਿਆਰਪੁਰ, 11 ਅਕਤੂਬਰ
ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਦੀਆਂ ਮੰਗਾਂ ਸਬੰਧੀ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਨਿੰਦਰ ਕੌਰ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਪ੍ਰੀਤ ਮਹਿੰਦਰ ਸਿੰਘ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ। ਵਫ਼ਦ ਦੀ ਪਿਛਲੇ ਤਿੰਨ ਮਹੀਨਿਆਂ ਦੇ ਬਕਾਏ ਦੀ ਅਦਾਇਗੀ ਦੀ ਮੰਗ ’ਤੇ ਸਿਵਲ ਸਰਜਨ ਨੇ ਦੱਸਿਆ ਕਿ 2-3 ਦਿਨਾਂ ਵਿਚ ਇਹ ਅਦਾਇਗੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਣ ਭੱਤਾ ਤੇ ਹੋਰ ਬਣਦੀਆਂ ਅਦਾਇਗੀਆਂ ਵੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵਰਦੀ ਭੱਤੇ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਜੇਕਰ ਕਿਸੇ ਆਸ਼ਾ ਵਰਕਰ ਨੂੰ ਵਰਦੀ ਭੱਤਾ ਨਹੀਂ ਮਿਲਿਆ ਤਾਂ ਇਸ ਦੀ ਤੁਰੰਤ ਅਦਾਇਗੀ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਹੋਰਾਂ ਮੰਗਾਂ ਬਾਰੇ ਐੱਸ.ਐੱਮ..ਓ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸ਼ਸ਼ੀ ਬਾਲਾ, ਪਰਮਜੀਤ ਕੌਰ, ਨਸੀਬ ਕੌਰ, ਕੁਲਦੀਪ ਕੌਰ, ਜਸਵੀਰ ਕੌਰ, ਓਮ ਸ਼ਾਂਤੀ, ਕੰਚਨ ਕੁਮਾਰੀ, ਪੁਸ਼ਪਾ ਦੇਵੀ, ਸੁਰਿੰਦਰ ਕੌਰ, ਰਾਜ ਕੁਮਾਰੀ, ਮਨਜੀਤ ਕੌਰ, ਬੀਨਾ ਰਾਣੀ, ਬਲਵਿੰਦਰ ਕੌਰ, ਅਨੀਤਾ ਦੇਵੀ, ਜਤਿੰਦਰ ਕੁਮਾਰੀ ਆਦਿ ਮੌਜੂਦ ਸਨ।