ਜਸਬੀਰ ਸਿੰਘ ਚਾਨਾ
ਫਗਵਾੜਾ, 2 ਮਈ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ,‘‘ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਬਣਨ ਵਾਲੀ ‘ਆਪ’ ਦੀ ਸਰਕਾਰ ਲੋਕਾਂ ਦਾ ਕੁਝ ਬਣਾਏਗੀ ਨਹੀਂ ਸਗੋਂ ਹੁਣ ਪੰਜਾਬ ਦਾ ਹੋਰ ਬੁਰਾ ਹਾਲ ਕਰੇਗੀ।’’ ਉਹ ਅੱਜ ਨਜ਼ਦੀਕ ਪਿੰਡ ਨਾਰੰਗਸ਼ਾਹਪੁਰ ਵਿੱਚ ਵਿਕਾਸ ਕਾਰਜਾਂ ਨੀਂਹ ਪੱਥਰ ਰੱਖਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ’ਚ ਵੀ ਹੁਣ ਤੱਕ ਜੋ ਵਿਕਾਸ ਹੋ ਰਿਹਾ ਹੈ ਉਹ ਸਿਰਫ਼ ਕੇਂਦਰ ਦੀਆਂ ਗ੍ਰਾਂਟਾ ਤੇ ਵਿੱਤ ਕਮਿਸ਼ਨ ਦੀ ਰਾਸ਼ੀ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਇਸ ਪਾਰਟੀ ਨੇ ਜਨਤਾ ਨੂੰ ਝੂਠੇ ਸੁਪਨੇ ਦਿਖਾਏ ਪਰ ਕੁਝ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਸਾਰੀ ਸਥਿਤੀ ਸਪੱਸ਼ਟ ਹੋ ਚੁੱਕੀ ਹੈ। ਸਰਕਾਰ ਹੋ ਤਾਂ ਕੀ ਬਿਜਲੀ ਦੀ ਮੰਗ ਹੀ ਪੂਰੀ ਨਹੀਂ ਕਰ ਰਹੀ ਜਿਸ ਕਾਰਨ ਲੋਕ ਧਰਨੇ, ਮੁਜ਼ਾਹਰੇ ਲਗਾਉਣ ਲਈ ਮਜਬੂਰ ਹੋ ਰਹੇ ਹਨ।
ਉਨ੍ਹਾਂ ਨਾਰੰਗਪੁਰ ਪਿੰਡ ਲਈ 4 ਲੱਖ ਰੁਪਏ ਦੀ ਰਾਸ਼ੀ ਨਾਲ ਬਣਨ ਵਾਲੀਆਂ ਸੜਕਾ ਦਾ ਨੀਂਹ ਪੱਥਰ ਰੱਖਿਆ ਤੇ ਕਿਹਾ ਕਿ ਕੇਂਦਰ ਵਿਕਾਸ ਕੰਮਾਂ ਦੀਆਂ ਗਰਾਂਟਾਂ ’ਚ ਕੋਈ ਕਮੀ ਨਹੀਂ ਆਉਣ ਦੇਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਲੋਕਾਂ ਲਈ ਸਮੇਂ-ਸਮੇਂ ਸਕੀਮਾ ਬਣਾ ਕੇ ਲਾਗੂ ਕਰਦੀ ਆ ਰਹੀ ਹੈ ਤਾਂ ਜੋ ਲੋਕ ਉਸਦਾ ਲਾਭ ਲੈਣ ਸਕਣ। ਇਸ ਮੌਕੇ ਅਵਤਾਰ ਸਿੰਘ ਮੰਡ, ਰਜਿੰਦਰ ਸਿੰਘ ਫੌਜੀ, ਜੀਤਾ ਪੰਡਵਾਂ, ਸਰਪੰਚ ਹਰਵਿੰਦਰ ਸਿੰਘ, ਲੰਬੜਦਾਰ ਜਸਬੀਰ ਸਿੰਘ, ਸਾਬਕਾ ਪੰਚ ਤਰਸੇਮ ਸਿੰਘ, ਮੇਜਰ ਸਿੰਘ, ਲਖਬੀਰ ਸਿੰਘ, ਹਰਦੀਪ ਕੌਰ, ਤਰਲੋਕ ਸਿੰਘ, ਕਮਲੇਸ਼ ਕੌਰ, ਰਮੇਸ਼ ਲਾਲ ਜੈਲਾ, ਪਰਮਿੰਦਰ ਸਿੰਘ, ਗਗਨਪ੍ਰੀਤ ਸਿੰਘ, ਉਕਾਰ ਸਿੰਘ, ਰਣਜੀਤ ਸਿੰਘ ਵੀ ਸ਼ਾਮਲ ਸਨ।