ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 14 ਮਾਰਚ
ਇੱਥੇ ਗਊਆਂ ਦੇ ਪੁਰਾਣੇ ਅਤੇ ਨਵੇਂ ਪਿੰਜਰ ਮਿਲਣ ਕਾਰਨ ਹਿੰਦੂ ਜਥੇਬੰਦੀਆਂ ਵਿਚ ਭਾਰੀ ਰੋਸ ਹੈ। ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਦਾਨ ਇਸ਼ਾਂਤ ਸ਼ਰਮਾ, ਅਖਿਲ ਭਾਰਤੀ ਸ਼ਿਵ ਸੈਨਾ ਰਾਸ਼ਰਟਵਾਦੀ ਦੇ ਚੇਅਰਮੈਨ ਕਪਿਲ ਭਾਰਦਵਾਜ ਤੇ ਸੁਨੀਲ ਕੁਮਾਰ ਬੰਟੀ ਨੇ ਦੱਸਿਆ ਕਿ ਬੀਤੀ ਰਾਤ ਆਦਮਪੁਰ ਗਊਸ਼ਾਲਾ ਦੇ ਮੁੱਖ ਸੇਵਾਦਾਰ ਨਵਜੋਤ ਭਾਰਦਵਾਜ ਨੇ ਜਾਣਕਾਰੀ ਦਿੱਤੀ ਕਿ ਆਦਮਪੁਰ ਰੇਲਵੇ ਲਾਈਨਾਂ ਤੋਂ ਪਾਰ ਛੱਪੜ ਦੇ ਨੇੜੇ 10 ਤੋਂ 15 ਗਊਆਂ ਦੇ ਨਵੇਂ ਅਤੇ ਪੁਰਾਣੇ ਪਿੰਜਰ ਖਿੱਲਰੇ ਪਏ ਹਨ। ਇਸ ਮਗਰੋਂ ਉਹ ਪੁਲੀਸ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਤੇ ਦੇਖਿਆ ਕਿ ਉੱਥੇ ਗਊਆਂ ਦੇ ਪਿੰਜਰ ਖਿੱਲਰੇ ਪਏ ਸਨ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਏਐੱਸਪੀ ਅਜੈ ਗਾਂਧੀ ਨੇ ਦੱਸਿਆ ਕਿ ਇਸ਼ਾਂਤ ਸ਼ਰਮਾ ਅਤੇ ਹੋਰਨਾਂ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਮਰੀਆਂ ਗਊਆਂ ਦੇ ਮਾਮਲੇ ਵਿੱਚ ਰੋਸ ਮਾਰਚ
ਫਗਵਾੜਾ (ਪੱਤਰ ਪ੍ਰੇਰਕ): ਟਾਂਡਾ ਵਿੱਚ ਕਰੀਬ ਦੋ ਦਰਜਨ ਤੋਂ ਵੱਧ ਮਰੀਆਂ ਗਊਆਂ ਦੇ ਮਾਮਲੇ ’ਚ ਅੱਜ ਫਗਵਾੜਾ ਵਿੱਚ ਹਿੰਦੂ ਭਾਈਚਾਰੇ ਨੇ ਰੋਸ ਮਾਰਚ ਕੀਤਾ। ਹਿੰਦੂ ਸਮਾਜ ਦੇ ਲੋਕ ਹਨੂੰਮਾਨਗੜ੍ਹੀ ਵਿੱਚ ਇਕੱਠੇ ਹੋਏ, ਜਿਥੋਂ ਰੋਸ ਮਾਰਚ ਕਰਦੇ ਹੋਏ ਸਿਨੇਮਾ ਰੋਡ, ਗਊਸ਼ਾਲਾ ਬਾਜ਼ਾਰ, ਬਾਂਸਾ ਬਾਜ਼ਾਰ, ਗਾਂਧੀ ਚੌਕ, ਮੰਡੀ ਰੋਡ, ਸੈਂਟਰਲ ਟਾਊਨ ਹੁੰਦੇ ਹੋਏ ਤਹਿਸੀਲ ਕੰਪਲੈਕਸ ਵਿੱਚ ਪੁੱਜੇ। ਇੱਥੇ ਉਨ੍ਹਾਂ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਨੂੰ ਪੰਜਾਬ ਦੇ ਰਾਜਪਾਲ ਦੇ ਨਾਂ ’ਤੇ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਇਹੋ ਜਿਹੀ ਹਰਕਤ ਕਰਨ ਵਾਲਿਆਂ ਸਜ਼ਾ ਦਿੱਤੀ।